ਮੌਰਿਆ ਐਕਸਪ੍ਰੈੱਸ ਦੇ 2 ਡੱਬਿਆਂ ''ਚ ਆਇਆ ਕਰੰਟ, 2 ਦਰਜਨ ਤੋਂ ਵੱਧ ਜ਼ਖਮੀ

09/13/2017 10:57:25 PM

ਸਮਸਤੀਪੁਰ— ਗੋਰਖਪੁਰ ਜਾ ਰਹੀ 15027 ਮੌਰਿਆ ਐਕਸਪ੍ਰੈੱਸ ਰੇਲ ਗੱਡੀ ਦੇ 2 ਡੱਬਿਆਂ 'ਚ ਕਰੰਟ ਆ ਜਾਣ ਨਾਲ ਮੁਸਾਫਰਾਂ 'ਚ ਹਫੜਾ-ਦਫੜੀ ਮਚ ਗਈ। ਇਸ 'ਚ ਸਵਾਰ ਮੁਸਾਫਰ ਜਾਨ ਬਚਾਉਣ ਲਈ ਚੱਲਦੀ ਰੇਲ ਗੱਡੀ ਤੋਂ ਛਾਲਾਂ ਮਾਰਨ ਲੱਗੇ। ਇਸ ਨਾਲ 2 ਦਰਜਨ ਤੋਂ ਜ਼ਿਆਦਾ ਮੁਸਾਫਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਹ ਘਟਨਾ ਬੁੱਧਵਾਰ ਉਦੋਂ ਹੋਈ ਜਦੋਂ ਰੇਲ ਗੱਡੀ ਬਛਵਾੜਾ-ਦਲ ਸਿੰਘ ਸਰਾਏ ਵਿਚਾਲੇ ਸੀ।
ਇਕ ਮੁਸਾਫਰ ਨੇ ਦੱਸਿਆ ਕਿ ਸਾਰੇ ਮੁਸਾਫਰ ਇਧਰ-ਓਧਰ ਭੱਜਣ ਲੱਗੇ। ਇੰਨੇ 'ਚ ਕਿਸੇ ਨੇ ਰੇਲ ਗੱਡੀ ਦਾ ਵੈਕਿਊਮ ਪਾਈਪ ਕੱਟ ਦਿੱਤਾ। ਰੇਲ ਹੌਲੀ ਹੁੰਦੀ ਦੇਖ ਮੁਸਾਫਰ ਛਾਲਾਂ ਮਾਰਨ ਲੱਗੇ। 
ਦੋਵੇਂ ਡੱਬੇ ਇੰਜਣ ਦੇ ਨਾਲ ਦੇ ਜਨਰਲ ਸ਼੍ਰੇਣੀ ਦੇ ਸਨ। ਉਪਰੋਕਤ ਦੋਵਾਂ ਸਟੇਸ਼ਨਾਂ ਦਰਮਿਆਨ ਬੁਰਜੀ ਨੰਬਰ 27 ਸੀ. 'ਤੇ ਰੇਲ ਗੱਡੀ ਨੂੰ ਰੋਕ ਕੇ ਦੋਵਾਂ ਡੱਬਿਆਂ ਦੇ ਸਾਰੇ ਮੁਸਾਫਰਾਂ ਨੂੰ ਦੂਜੇ ਡੱਬਿਆਂ 'ਚ ਸ਼ਿਫਟ ਕਰਵਾਇਆ ਗਿਆ। ਇਸ ਦੇ ਮਗਰੋਂ ਸਾਠਾ ਜਗਤ ਸਟੇਸ਼ਨ 'ਤੇ ਦੋਵਾਂ ਜਨਰਲ ਡੱਬਿਆਂ ਦੀ ਸਪਲਾਈ ਬੰਦ ਕਰਕੇ ਡੱਬਿਆਂ ਦਾ ਗੇਟ ਲਾਕ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਪੂਰੀ ਰੇਲ ਗੱਡੀ 'ਚ ਮੁਸਾਫਰਾਂ ਦਰਮਿਆਨ ਦਹਿਸ਼ਤ ਦਾ ਮਾਹੌਲ ਸੀ। ਰੇਲ ਗੱਡੀ ਦੇ ਚੌਥੇ ਤੇ ਪੰਜਵੇਂ ਜਨਰਲ ਡੱਬਿਆਂ 'ਚ ਇਹ ਕਰੰਟ ਆਇਆ।