ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਊ 'ਚ ਪ੍ਰਦਰਸ਼ਨ ਤੋਂ ਬਾਅਦ ਕਰਫਿਊ, ਇੰਨਟਰਨੈੱਟ ਬੰਦ

12/16/2019 8:00:42 PM

ਮਊ — ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਉੱਤਰ ਪ੍ਰਦੇਸ਼ ਦੇ ਮਊ 'ਚ ਹਿੰਸਕ ਪ੍ਰਦਰਸ਼ਨ ਹੋਏ ਹਨ। ਸੋਮਵਾਰ ਦੋਪਹਿਰ ਮਊ 'ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਾਮ ਨੂੰ ਭੀੜ ਨੇ ਵਾਹਨਾਂ 'ਚ ਤੋੜਫੋੜ ਕੀਤੀ ਅਤੇ ਕਈ ਥਾਵਾਂ 'ਤੇ ਅੱਗ ਲਗਾਈ। ਮਊ 'ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਜ਼ਿਲੇ 'ਚ ਕਰਫਿਊ ਲਗਾਇਆ ਗਿਆ ਹੈ। ਇੰਟਨਰੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਨਾਗਰਿਕਤਾ ਸੋਧ ਐਕਟ ਖਿਲਾਫ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੇ ਮਊ ਨਗਰ ਕੋਤਵਾਲੀ ਦੇ ਮਿਰਜ਼ਾਹਾਦਿਪੁਰ ਚੌਕ ਨੇੜੇ ਪੁਲਸ 'ਤੇ ਪੱਥਰ ਸੁੱਟੇ ਸਨ।
ਇਸ ਦੌਰਾਨ ਪੁਲਸ ਨੇ ਹੰਝੂ ਗੈਸ ਦੇ ਗੋਲੇ ਸੁੱਟ ਕੇ ਭੀੜ੍ਹ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਦੀ ਭੰਨ੍ਹਤੋੜ ਕੀਤੀ ਅਤ ਯੂ.ਪੀ. ਆਵਾਜਾਈ ਨਿਗਮ ਦੀ ਰੋਡਵੇਜ਼ ਬੱਸ ਨੂੰ ਵੀ ਨੁਕਸਾਨ ਪਹੁੰਚਾਇਆ। ਲੋਕਾਂ ਨੇ ਕਿ ਦਰਜਨ ਤੋਂ ਜ਼ਿਆਦਾ ਵਾਹਨਾਂ ਦੀ ਭੰਨ੍ਹਤੋੜ ਕੀਤੀ। ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲੇ 'ਚ ਭਾਰੀ ਗਿਣਤੀ 'ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਨਾਲ ਹੀ ਗੁਆਂਢੀ ਜ਼ਿਲਿਆਂ 'ਚ ਭਾਰੀ ਗਿਣਤੀ 'ਚ ਪੁਲਸ, ਆਰ.ਏ.ਐੱਫ. ਅਤੇ ਪੀ.ਏ.ਸੀ. ਦੇ ਜਵਾਨਾਂ ਨੂੰ ਸੱਦਿਆ ਗਿਆ ਹੈ।

Inder Prajapati

This news is Content Editor Inder Prajapati