ਕਰੂਜ਼ ਡਰੱਗ ਪਾਰਟੀ ਕੇਸ : ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ

10/08/2021 10:02:46 AM

ਨਵੀਂ ਦਿੱਲੀ-ਡਰੱਸ ਕੇਸ 'ਚ ਫਸੇ ਸ਼ਾਹਰੂਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਇਕ ਵਾਰ ਫਿਰ ਕੋਰਟ 'ਚ ਪੇਸ਼ ਕੀਤਾ ਗਿਆ ਹੈ। ਡਰੱਗ ਮਾਮਲੇ 'ਚ ਅੱਜ ਫਿਰ ਤੋਂ ਸੁਣਵਾਈ ਹੋਈ। ਸੁਣਵਾਈ ਦੌਰਾਨ ਐੱਨ.ਸੀ.ਬੀ. ਵੱਲ਼ੋਂ ਦੋਸ਼ੀਆਂ ਦੀ 11 ਅਕਤੂਬਰ ਤੱਕ ਲਈ ਕਸਟਡੀ ਮੰਗੀ ਗਈ ਹੈ। ਐੱਨ.ਸੀ.ਬੀ. ਨੇ ਦੱਸਿਆ ਕਿ ਕਰੂਜ਼ ਡਰੱਗ ਕੇਸ 'ਚ ਹੁਣ ਤੱਕ 17 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪਾਵਰਕਾਮ 'ਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਨੂੰ ਪੱਕੇ ਕਰੇ ਸਰਕਾਰ: ਅਮਨ ਅਰੋੜਾ

ਦੱਸ ਦੇਈਏ ਕਿ ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਹੁਣ ਕੇਸ ਨੂੰ ਸੈਸ਼ਨ ਕੋਰਟ ਕੋਲ ਭੇਜਿਆ ਜਾ ਸਕਦਾ ਹੈ। ਹਾਲਾਂਕਿ ਸਤੀਸ਼ ਮਾਨਸ਼ਿੰਦੇ ਕੋਰਟ ਤੋਂ ਅੰਤਰਿਮ ਬੇਲ ਦੀ ਗੁਹਾਰ ਲੱਗਾ ਰਹੇ ਹਨ। ਉਥੇ, ਮੈਜਿਸਟ੍ਰੇਟ 8 ਅਕਤੂਬਰ ਨੂੰ ਸਵੇਰੇ 11 ਵਜੇ ਸਤੀਸ਼ ਮਾਨਸ਼ਿੰਦੇ ਦੀ ਗੱਲ ਸੁਣਨ ਲਈ ਕਹਿ ਰਹੇ ਹਨ।

ਇਹ ਵੀ ਪੜ੍ਹੋ : ਮੋਨਟਾਨਾ ਰੇਲ ਹਾਦਸੇ 'ਚ ਜ਼ਖਮੀ ਹੋਏ ਯਾਤਰੀਆਂ ਨੇ ਕੀਤਾ ਟਰੇਨ ਕੰਪਨੀ 'ਤੇ ਮੁਕੱਦਮਾ

ਹੁਣ ਤੱਕ ਕੇਸ 'ਚ ਕੀ ਹੋਇਆ
ਐੱਨ.ਸੀ.ਬੀ. ਨੇ ਕਿਹਾ ਕਿ ਮਾਮਲੇ 'ਚ ਅਚਿਤ ਕੁਮਾਰ ਦੀ ਗ੍ਰਿਫਤਾਰੀ ਆਰੀਅਨ ਦੇ ਨਾਂ ਤੋਂ ਬਾਅਦ ਹੋਈ ਸੀ। ਅਰਬਾਜ ਮਰਜੈਂਟ ਨੇ ਵੀ ਉਨ੍ਹਾਂ ਦਾ ਨਾਂ ਲਿਆ ਸੀ। ਕਿਹਾ ਗਿਆ ਹੈ ਕਿ ਏਜੰਸੀ ਨੂੰ ਇਨ੍ਹਾਂ ਤੱਥਾਂ ਦੀ ਜਾਂਚ ਕਰਨ ਲਈ ਸਮਾਂ ਚਾਹੀਦਾ ਹੈ। ਐੱਨ.ਸੀ.ਬੀ. ਨੇ ਅਚਿਤ ਕੁਮਾਰ ਦੀ ਵੀ 11 ਅਕਤੂਬਰ ਤੱਕ ਕਸਟਡੀ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਤਾਈਵਾਨ ਨੇੜੇ ਚੀਨੀ ਜਹਾਜ਼ਾਂ ਦੀ ਆਵਾਜਾਈ ਵਧਣ ਨਾਲ ਤਣਾਅ ਵੀ ਵਧੀਆ

ਐੱਨ.ਸੀ.ਬੀ. ਨੇ ਆਰੀਅਨ 'ਤੇ ਲਾਏ ਹਨ ਗੰਭੀਰ ਦੋਸ਼
ਡਰੱਗ ਕੇਸ 'ਚ 4 ਅਕਤੂਬਰ ਨੂੰ ਹੋਈ ਸੁਣਵਾਈ 'ਚ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਐੱਨ.ਸੀ.ਬੀ. ਵੱਲੋਂ ਕੋਰਟ 'ਚ ਦੱਸਿਆ ਗਿਆ ਸੀ ਕਿ ਆਰੀਅਨ ਖਾਨ ਦੇ ਫੋਨ 'ਚ ਤਸਵੀਰਾਂ ਦੇ ਰੂਪ 'ਚ ਹੈਰਾਨ ਕਰਨ ਵਾਲੀਆਂ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ ਜਿਸ 'ਚ ਅੱਗੇ ਦੀ ਪੁੱਛਗਿੱਛ ਲਈ ਐੱਨ.ਸੀ.ਬੀ. ਨੇ 11 ਅਕਤੂਬਰ ਤੱਕ ਦੀ ਹਿਰਾਸਤ ਦੀ ਮੰਗ ਕੀਤੀ ਸੀ। ਹਾਲਾਂਕਿ, ਕੋਰਟ ਨੇ ਆਰੀਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਕਸਟਡੀ 'ਚ ਰਹਿਣ ਦਾ ਫੈਸਲਾ ਸੁਣਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar