ਬੁਲੇਟ ਪਰੂਫ਼ ਵਾਹਨ ਨਾ ਹੋਣ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ CRPF, ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ਸੀ ਵੀਡੀਓ

10/11/2020 3:15:54 AM

ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਟਵਿੱਟਰ 'ਤੇ ਪਾਏ ਗਏ ਇੱਕ ਵੀਡੀਓ ਦੀ ‘ਪ੍ਰਮਾਣਿਕਤਾ ਦੀ ਪੜਤਾਲ ਕਰ ਰਿਹਾ ਹੈ ਜਿਸ 'ਚ ਕੁੱਝ ਫ਼ੌਜੀ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਗੈਰ ਬੁਲੇਟ ਪਰੂਫ਼ ਵਾਹਨ 'ਚ ਡਿਊਟੀ 'ਤੇ ਭੇਜਿਆ ਜਾ ਰਿਹਾ ਹੈ।

ਸੀ.ਆਰ.ਪੀ.ਐੱਫ. ਦੇ ਬੁਲਾਰਾ ਉਪ ਡਿਪਟੀ ਇੰਸਪੈਕਟਰ ਜਨਰਲ ਮੋਸੇਸ ਦਿਨਾਕਰਨ ਨੇ ਇੱਕ ਬਿਆਨ 'ਚ ਕਿਹਾ, ‘‘ਸੀ.ਆਰ.ਪੀ.ਐੱਫ. ਕੋਲ ਫੁਟਕਲ ਮੁਹਿੰਮ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਸੁਰੱਖਿਅਤ ਵਾਹਨ ਹਨ।'' ਬਿਆਨ ਦੇ ਅਨੁਸਾਰ, ‘‘ਵੀਡੀਓ ਦੀ ਪ੍ਰਮਾਣਿਕਤਾ ਦੀ ਸੀ.ਆਰ.ਪੀ.ਐੱਫ. ਵੱਲੋਂ ਜਾਂਚ ਕੀਤੀ ਜਾ ਰਹੀ ਹੈ।''

ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ, ‘‘ਕੀ ਇਹ ਨਿਆਂ ਹੈ? ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ 'ਚ ਜਵਾਨਾਂ ਵਿਚਾਲੇ ਕਥਿਤ ਰੂਪ ਨਾਲ ਗੈਰ-ਬੁਲੇਟ ਪਰੂਫ਼ ਵਾਹਨਾਂ 'ਚ ਲਿਆਉਣ-ਲੈ ਜਾਣ ਬਾਰੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਹਿੰਦੀ 'ਚ ਟਵੀਟ ਕੀਤਾ, ‘‘ਸਾਡੇ ਜਵਾਨਾਂ ਨੂੰ ਨਾਨ-ਬੁਲੇਟ ਪਰੂਫ਼ ਟਰੱਕਾਂ 'ਚ ਸ਼ਹੀਦ ਹੋਣ ਭੇਜਿਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਲਈ 8,400 ਕਰੋੜ ਰੁਪਏ ਦਾ ਹਵਾਈ ਜਹਾਜ਼।

Inder Prajapati

This news is Content Editor Inder Prajapati