ਮੇਰਠ : 50 ਹਜ਼ਾਰ ਦਾ ਇਨਾਮੀ ਬਦਮਾਸ਼ ਐਨਕਾਉਂਟਰ ''ਚ ਢੇਰ

03/04/2018 12:34:06 PM

ਮੇਰਠ—  ਮੇਰਠ ਪੁਲਸ ਨੇ 50 ਹਜ਼ਾਰ ਦੇ ਇਨਾਮੀ ਬਦਮਾਸ਼ ਸੁਜੀਤ ਨੂੰ ਸ਼ਨੀਵਾਰ ਦੇਰ ਸ਼ਾਮ ਐਨਕਾਉਂਟਰ 'ਚ ਢੇਰ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਬਦਮਾਸ਼ ਸੁਜੀਤ 'ਤੇ ਸਰੂਰਪੁਰ 'ਚ ਬੇਟੇ ਦੀ ਹੱਤਿਆ ਦੀ ਗਵਾਹ ਸਾਵਿਤਰੀ ਦੇਵੀ ਅਤੇ ਬਾਅਦ 'ਚ ਉਸ ਦੇ ਜਵਾਈ ਬਬਲੂ ਦੀ ਸਨਸਨੀਖੇਜ ਹੱਤਿਆ ਕਰਨ ਦਾ ਦੋਸ਼ ਹੈ। 

PunjabKesari


ਇਹ ਸਭ ਜ਼ੁਲਮ ਕਰਨ ਤੋਂ ਬਾਅਦ ਸੁਜੀਤ ਲਗਾਤਾਰ ਫਰਾਰ ਸੀ। ਮੋਸਟ ਵਾਟੇਂਡ ਹੋਣ ਕਾਰਨ ਉਸ 'ਤੇ 50 ਹਜ਼ਾਰ ਦਾ ਇਨਾਮ ਸੀ। ਬਦਮਾਸ਼ ਸੁਜੀਤ ਪੁੱਤਰ ਜਗਵੀਰ ਮੇਰਠ ਦੇ ਹਸਨਪੁਰ ਰਜਾਪੁਰ ਥਾਣਾ ਸਰੂਰਪੁਰ ਦਾ ਰਹਿਣ ਵਾਲਾ ਸੀ।

PunjabKesari
ਪੁਲਸ ਅਧਿਕਾਰੀ ਦੇਹਾਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਈ ਦਿਨ ਤਲਾਸ਼ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਸੁਜੀਤ ਦੀ ਘੇਰਾਬੰਦੀ ਕੀਤੀ ਗਈ। ਉਸ ਨੇ ਪੁਲਸ 'ਤੇ ਫਾਈਰਿੰਗ ਕੀਤੀ। ਪੁਲਸ ਨਾਲ ਹੋਏ ਐਨਕਾਉਂਟਰ 'ਚ ਸੁਜੀਤ ਮਾਰਿਆ ਗਿਆ। ਸੁਜੀਤ ਲਗਾਤਾਰ ਸੁਮੀਤ ਜਾਟ ਦੇ ਇਸ਼ਾਰੇ 'ਤੇ ਜੁਲਮ ਕਰ ਰਿਹਾ ਸੀ। ਉਸ ਦੇ ਸਾਥੀਆਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

PunjabKesari


Related News