ਮਰਕਜ਼ ਮਾਮਲੇ ਦੀ ਜਾਂਚ ਕਰੇਗੀ ਕ੍ਰਾਇਮ ਬ੍ਰਾਂਚ, ਮੌਲਾਨਾ ਸਾਦ ਖਿਲਾਫ FIR ਦਰਜ

03/31/2020 7:40:06 PM

ਨਵੀਂ ਦਿੱਲੀ — ਰਾਜਧਾਨੀ ਮਰਕਜ਼ ਦੇ ਮੌਲਾਨਾ ਸਾਦ ਖਿਲਾਫ ਦਿੱਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਦਿੱਲੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 269,270,271 ਅਤੇ ਧਾਰਾ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਕਮਿਸ਼ਨਰ ਨੇ ਦੱਸਿਆ ਕਿ ਮੌਲਾਨਾ ਸਾਦ ਅਤੇ ਤਬਲੀਗੀ ਦੇ ਹੋਰ ਮੈਂਬਰਾਂ ਖਿਲਾਫ ਮਹਾਮਾਰੀ ਰੋਗ ਐਕਟ 1897 ਨਿਜ਼ਾਮੁਦੀਨ ਦੇ ਮਰਕਜ਼ ਦੇ ਪ੍ਰਬੰਧਨ ਨੂੰ ਦਿੱਤੇ ਗਏ ਸਰਕਾਰੀ ਨਿਰਦੇਸ਼ਾਂ ਦੇ ਉਲੰਘਣ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਮਰਕਜ਼ ਮਾਮਲੇ ਦੀ ਜਾਂਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਨਿਜ਼ਾਮੁਦੀਨ 'ਚ ਸਥਿਤ ਮਰਕਜ਼ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਕਰੀਬ 600 ਲੋਕਾਂ ਦੀ ਬਾਹਰ ਕੱਢ ਕੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ।

ਕੇਜਰੀਵਾਲ ਨੇ ਦਿੱਤੀ ਸਖਤ ਕਾਰਵਾਈ ਦੇ ਨਿਰਦੇਸ਼
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵੀਡੀਓ ਪ੍ਰੈਸ ਕਾਨਫਰੈਂਸ 'ਚ ਨਿਜ਼ਾਮੁਦੀਨ ਦੇ ਮਰਕਜ਼ 'ਚ ਲਾਕਡਾਊਨ ਦੇ ਬਾਵਜੂਦ ਵੱਡੀ ਗਿਣਤੀ 'ਚ ਲੋਕਾਂ ਦੇ ਇਕੱਠਾ ਹੋਣ 'ਤੇ ਸਖਤ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਜੇਕਰ ਅਸੀਂ ਗੈਰ-ਜ਼ਿੰਮੇਵਾਰਾਨਾ ਹਰਕਤ ਕਰਾਂਗੇ ਤਾਂ ਬਹੁਤ ਪ੍ਰੇਸ਼ਾਨੀ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਮਰਕਜ਼ ਤੋਂ 1548 ਲੋਕਾਂ ਨੂੰ ਕੱਢਿਆ ਗਿਆ ਹੈ, ਜਿਸ 'ਚ 441 'ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ 1107 ਲੋਕ ਕੁਆਰੰਟੀਨ 'ਚ ਹਨ। ਉਨ੍ਹਾਂ ਕਿਹਾ ਕਿ ਮਰਕਜ਼ ਮਾਮਲੇ 'ਚ ਲਾਪਰਵਾਹੀ ਬਰਤਣ ਵਾਲੇ ਅਫਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੇ 97 ਮਾਮਲਿਆਂ 'ਚ 24 ਮਰਕਜ਼ ਤੋਂ ਹਨ। ਕੁਲ ਮਾਮਲਿਆਂ 'ਚ 41 ਵਿਦੇਸ਼ਾਂ ਤੋਂ ਆਏ ਹਨ ਅਤੇ 26 ਇਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੁੜੇ ਹਨ।

Inder Prajapati

This news is Content Editor Inder Prajapati