ਵੱਧਦੇ ਪ੍ਰਦੂਸ਼ਣ ''ਤੇ CPCB ਦੀ ਕਾਰਵਾਈ, ਹਾਟ ਮਿਕਸ ਪਲਾਂਟ ਅਤੇ ਸਟੋਨ ਕਰੱਸ਼ਰ 2 ਜਨਵਰੀ ਤੱਕ ਬੰਦ

12/23/2020 11:39:56 PM

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦੇ ਚੱਲਦੇ ਲੋਕਾਂ ਦਾ ਹਵਾ ਵਿੱਚ ਸਾਹ ਲੈਣਾ ਮੁਸ਼ਕਲ ਹੈ। ਬੀਤੇ ਦਿਨੀਂ ਸੀ.ਪੀ.ਸੀ.ਬੀ. ਦੇ ਏਅਰ ਬੁਲੇਟਿਨ ਮੁਤਾਬਕ, ਦਿੱਲੀ ਦਾ ਐਕਿਊਆਈ (AQI) ਲੈਵਲ 418 ਤੱਕ ਪਹੁੰਚ ਗਿਆ ਸੀ। ਸਵੇਰ ਹੁੰਦੇ ਹੀ ਧੂੰਏ ਦੀ ਚਾਦਰ ਦਿੱਲੀ-ਐੱਨ.ਸੀ.ਆਰ. ਨੂੰ ਆਪਣੇ ਅਧੀਨ ਲੈ ਲੈਂਦੀ ਹੈ। ਅਜਿਹੇ ਹਾਲਾਤਾਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਦੇ ਮਾਮਲੇ 'ਤੇ ਸੀ.ਪੀ.ਸੀ.ਬੀ. (CPCB) ਨੇ ਸਖ਼ਤ ਕਦਮ ਚੁੱਕਦੇ ਹੋਏ ਹਾਟ ਮਿਕਸ ਪਲਾਂਟ ਅਤੇ ਸਟੋਨ ਕਰੱਸ਼ਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਗੱਲ ਦਿੱਲੀ ਸਮੇਤ ਐੱਨ.ਸੀ.ਆਰ. ਇਲਾਕੇ ਵਿੱਚ ਵੀ ਲਗਾਇਆ ਗਿਆ ਹੈ, ਜੋ ਕਿ 2 ਜਨਵਰੀ ਤੱਕ ਪ੍ਰਭਾਵੀ ਰਹੇਗਾ।
ਸੀ.ਐੱਮ. ਖੱਟਰ ਨੂੰ ਦਿਖਾਏ ਸਨ ਕਾਲੇ ਝੰਡੇ, 13 ਕਿਸਾਨਾਂ 'ਤੇ ਕਤਲ ਅਤੇ ਦੰਗੇ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਦੱਸ ਦਈਏ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਸਲੇ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਬੈਠਕਾਂ ਕਰਦੀਆਂ ਰਹੀਆਂ ਹਨ ਪਰ ਪ੍ਰਦੂਸ਼ਣ ਦੇ ਪੱਧਰ ਵਿੱਚ ਕੋਈ ਖਾਸ ਕਮੀ ਨਹੀਂ ਆਈ ਹੈ। ਇਸ ਮੁੱਦੇ 'ਤੇ ਸਿਆਸਤ ਵੀ ਕਾਫੀ ਦੇਖਣ ਨੂੰ ਮਿਲੀ। ਇਸ ਵਿੱਚ ਲਾਂਸੇਟ ਪਲੈਨੇਟਰੀ ਹੈਲਥ ਮੈਗਜ਼ੀਨ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਹਵਾ ਪ੍ਰਦੂਸ਼ਣ ਦਾ ਸਭ ਤੋਂ ਜ਼ਿਆਦਾ ਅਸਰ ਦਿੱਲੀ 'ਤੇ ਹੀ ਪਿਆ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਹਰਿਆਣਾ ਦਾ। ਪ੍ਰਦੂਸ਼ਣ ਦੇ ਚੱਲਦੇ ਸਾਲ 2019 ਵਿੱਚ ਦਿੱਲੀ ਵਿੱਚ ਪ੍ਰਤੀ ਵਿਅਕਤੀ ਕਮਾਈ ਵਿੱਚ ਕਰੀਬ 4,578 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਉਥੇ ਹੀ, ਹਰਿਆਣਾ ਨੂੰ ਪ੍ਰਤੀ ਵਿਅਕਤੀ ਕਮਾਈ ਦੇ ਰੂਪ ਵਿੱਚ ਕਰੀਬ 3,973 ਰੁਪਏ ਦਾ ਨੁਕਸਾਨ ਹੋਇਆ।

ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati