'ਕੋਰੋਨਾ ਵੈਕਸੀਨ ਦੀਆਂ 2 ਖੁਰਾਕਾਂ ਵਿਚਕਾਰ 12 ਤੋਂ 16 ਹਫ਼ਤਿਆਂ ਦੇ ਅੰਤਰ ਦੀ ਸਿਫਾਰਿਸ਼'

05/13/2021 12:56:09 PM

ਨਵੀਂ ਦਿੱਲੀ- ਸਰਕਾਰ ਦੇ ਰਾਸ਼ਟਰੀ ਟੀਕਾਕਰਨ ਸਲਾਹਕਾਰ ਸਮੂਹ (ਐੱਨ.ਟੀ.ਏ.ਜੀ.ਆਈ.) ਨੇ ਕੋਵਿਡ-19 ਰੋਕੂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ ਵਿਚਾਲੇ ਅੰਤਰ ਵਧਾ ਕੇ 12-16 ਹਫ਼ਤੇ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਹਾਲਾਂਕਿ ਕੋਵੈਕਸੀਨ ਦੀਆਂ ਖ਼ੁਰਾਕਾਂ ਲਈ ਤਬਦੀਲੀ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮੂਹ ਨੇ ਕਿਹਾ ਹੈ ਕਿ ਗਰਭਵਤੀ ਜਨਾਨੀਆਂ ਨੂੰ ਕੋਰੋਨਾ ਦਾ ਕੋਈ ਵੀ ਟੀਕਾ ਲਗਵਾਉਣ ਦਾ ਬਦਲ ਦਿੱਤਾ ਜਾ ਸਕਦਾ ਹੈ ਅਤੇ ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਜਨਾਨੀਆਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਵਾ ਸਕਦੀਆਂ ਹਨ।

ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਹੁਣ 2 ਤੋਂ 18 ਸਾਲ ਦੇ ਬੱਚਿਆਂ ਲਈ ਵੀ ਆ ਰਿਹਾ ਕੋਰੋਨਾ ਟੀਕਾ

ਸੂਤਰਾਂ ਨੇ ਦੱਸਿਆ ਕਿ ਐੱਨ.ਟੀ.ਏ.ਜੀ.ਆਈ. ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਕੋਰੋਨਾ ਨਾਲ ਪੀੜਤ ਰਹਿ ਚੁਕੇ ਹਨ ਅਤੇ ਜਾਂਚ 'ਚ ਉਨ੍ਹਾਂ ਦੇ ਸਾਰਸ-ਸੀ.ਓ.ਵੀ.-2 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ 6 ਮਹੀਨਿਆਂ ਤੱਕ ਟੀਕਾਕਰਨ ਨਹੀਂ ਕਰਵਾਉਣਾ ਚਾਹੀਦਾ। ਮੌਜੂਦਾ ਸਮੇਂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ 4 ਤੋਂ 8 ਹਫ਼ਤਿਆਂ ਦੇ ਅੰਤਰਾਲ 'ਤੇ ਦਿੱਤੀਆਂ ਜਾਂਦੀਆਂ ਹਨ। ਐੱਨ.ਟੀ.ਏ.ਜੀ.ਆਈ. ਦੇ ਸੁਝਾਅ ਟੀਕਾਕਰਨ ਨੂੰ ਦੇਖਣ ਲਈ ਕੋਰੋਨਾ ਸੰਬੰਧੀ ਰਾਸ਼ਟਰੀ ਮਾਹਰ ਸਮੂਹ ਨੂੰ ਭੇਜੇ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

DIsha

This news is Content Editor DIsha