ਕੋਵਿਸ਼ੀਲਡ : ਬੂਸਟਰ ਡੋਜ਼ ਜ਼ਰੂਰੀ ਨਹੀਂ, 45 ਤੋਂ ਜ਼ਿਆਦਾ ਉਮਰ ਵਾਲਿਆਂ ਲਈ 2 ਡੋਜ਼ ਦਾ ਵਕਫ਼ਾ ਹੋਵੇਗਾ ਘੱਟ

08/06/2021 10:05:48 AM

ਨਵੀਂ ਦਿੱਲੀ (ਵਿਸ਼ੇਸ਼)- ਦੇਸ਼ ਵਿਚ ਕੋਵਿਸ਼ੀਲਡ ਦੀਆਂ 2 ਡੋਜ਼ ਲੈਣ ਵਾਲਿਆਂ ਨੂੰ ਕਿਸੇ ਹੋਰ ਬੂਸਟਰ ਡੋਜ਼ ਦੀ ਜ਼ਰੂਰਤ ਨਹੀਂ ਪਵੇਗੀ। ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ। 2 ਦਿਨ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਵੀ ਅਜਿਹੀ ਜਾਣਕਾਰੀ ਦਿੱਤੀ ਸੀ। ਇਸ ਵਿਚ ਸਰਕਾਰ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਕੋਵਿਸ਼ੀਲਡ ਦੀਆਂ 2 ਖੁਰਾਕਾਂ ਵਿਚਾਲੇ ਵਕਫ਼ਾ ਘੱਟ ਕਰਨ ਜਾ ਰਹੀ ਹੈ। ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐੱਨ. ਕੇ. ਅਰੋੜਾ ਨੇ ਇਕ ਇੰਟਰਵਿਊ ਵਿਚ ਇਹ ਜਾਣਕਾਰੀ ਦਿੱਤੀ। ਸ਼ੁਰੂ ਵਿਚ 2 ਖੁਰਾਕਾਂ ਵਿਚਕਾਰਲਾ ਫਰਕ 4-6 ਹਫ਼ਤੇ ਸੀ, ਇਸ ਨੂੰ ਡੇਢ ਮਹੀਨੇ ਬਾਅਦ ਵਧਾ ਕੇ 8-12 ਹਫ਼ਤੇ ਕਰ ਦਿੱਤਾ ਗਿਆ ਅਤੇ ਮਈ ਵਿਚ ਇਕ ਵਾਰ ਫਿਰ ਵਧਾ ਕੇ 12 ਤੋਂ 16 ਹਫ਼ਤੇ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਦੇਸ਼ ਭਰ 'ਚ 645 ਬੱਚੇ ਹੋਏ ਅਨਾਥ

ਡਾ. ਅਰੋੜਾ ਨੇ ਦੱਸਿਆ ਕਿ ਅਸੀਂ ਵੱਖ-ਵੱਖ ਉਮਰ ਵਰਗ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਹੈ। ਇਸ ਦੇ ਆਧਾਰ ’ਤੇ ਵਕਫਾ ਤੈਅ ਕੀਤਾ ਜਾਵੇਗਾ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵਲੋਂ 2 ਦਿਨ ਪਹਿਲਾਂ ਆਪਣੀ ਸਿਫਾਰਿਸ਼ ਵਿਚ ਕਿਹਾ ਗਿਆ ਸੀ ਕਿ ਸੀ. ਐੱਚ. ਏ. ਡੀ. ਓ. ਐਕਸ1- ਐੱਸ (ਇਸ ਨੂੰ ਭਾਰਤ ਵਿਚ ਕੋਵਿਸ਼ੀਲਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ ) ਲਈ ਦੋਵੇਂ ਡੋਜ਼ ਦੇ 6 ਮਹੀਨੇ ਬਾਅਦ ਵੀ ਕਿਸੇ ਬੂਸਟਰ ਡੋਜ਼ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ: ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha