ਲਾਕਡਾਊਨ ''ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਨੇੜੇ ਪੁੱਜੀ

05/06/2020 10:08:02 AM

ਨਵੀਂ ਦਿੱਲੀ— ਲਾਕਡਾਊਨ ਦਰਮਿਆਨ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਕੰਟਰੋਲ ਨਹੀਂ ਹੋ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਸਿਹਤ ਮੰਤਰਾਲਾ ਵਲੋਂ ਬੁੱਧਵਾਰ ਸਵੇਰੇ ਜਾਰੀ ਤਾਜ਼ਾ ਅਪਡੇਟ ਮੁਤਾਬਕ ਹੁਣ ਦੇਸ਼ 'ਚ ਕੁੱਲ ਕੇਸਾਂ ਦੀ ਗਿਣਤੀ 49,391 ਹੋ ਗਈ ਹੈ, ਜਿਸ 'ਚ 1694 ਲੋਕ ਜਾਨ ਗੁਆ ਚੁੱਕੇ ਹਨ। ਹੁਣ ਤੱਕ 14,182 ਲੋਕ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਕੁੱਲ ਮਿਲਾ ਕੇ ਇਸ ਤਰ੍ਹਾਂ 33,514 ਕੇਸ ਅਜੇ ਵੀ ਸਰਗਰਮ ਹਨ।

ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਫੈਲਿਆ ਹੋਇਆ ਹੈ। ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੇਰੇ ਮਾਰ ਮਹਾਰਾਸ਼ਟਰ ਨੂੰ ਪਈ ਹੈ। ਇਸ ਤੋਂ ਇਲਾਵਾ ਦਿੱਲੀ, ਗੁਜਰਾਤ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਫਿਰ ਪੰਜਾਬ 'ਚ ਕੋਰੋਨਾ ਨੇ ਕਾਫੀ ਰਫਤਾਰ ਫੜੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ 14,181 ਕੇਸ ਹੋ ਚੁੱਕੇ ਹਨ, ਗੁਜਰਾਤ ਦੂਜੇ ਨੰਬਰ 'ਤੇ ਹੈ, ਜਿੱਥੇ ਕੋਰੋਨਾ ਦੇ 6,345 ਕੇਸ ਸਾਹਮਣੇ ਆਏ ਹਨ। ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 5,104 ਕੇਸ ਹਨ, ਜੋ ਕਿ ਤੀਜਾ ਸਭ ਤੋਂ ਵਧੇਰੇ ਇਨਫੈਕਟਿਡ ਸੂਬਾ ਹੈ। ਦੱਸ ਦੇਈਏ ਕਿ ਦੁਨੀਆ ਭਰ 'ਚ ਵੀ ਮੌਤਾਂ ਦਾ ਅੰਕੜਾ ਢਾਈ ਲੱਖ ਦੇ ਪਾਰ ਪਹੁੰਚ ਗਿਆ ਹੈ। ਚੀਨ ਤੋਂ ਫੈਲੇ ਇਸ ਜਾਨਲੇਵਾ ਵਾਇਰਸ ਨੇ ਕਈ ਦੇਸ਼ਾਂ 'ਚ ਤਬਾਹੀ ਮਚਾਈ ਹੋਈ ਹੈ। ਲੋਕਾਂ ਘਰਾਂ 'ਚ ਬੰਦ ਹਨ ਪਰ ਫਿਰ ਵੀ ਕੋਰੋਨਾ ਦਾ ਕਹਿਰ ਨਹੀਂ ਰੁਕ ਰਿਹਾ।

Tanu

This news is Content Editor Tanu