ਦਿੱਲੀ ਪੁਲਸ ਦੀ ਜਨਤਾ ਨੂੰ ਅਪੀਲ- ਇਸ ਵਾਰ ਰੰਗ ਨਹੀਂ ''ਵੈਕਸੀਨ'', ਘਰਾਂ ''ਚ ਮਨਾਓ ਹੋਲੀ

03/27/2021 4:40:14 PM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਲੀ ਦੇ ਤਿਉਹਾਰ 'ਤੇ ਜਨਤਕ ਪ੍ਰੋਗਰਾਮਾਂ ਤੋਂ ਬਚਣ ਅਤੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਘਰਾਂ 'ਚ ਹੀ ਇਸ ਤਿਉਹਾਰ ਨੂੰ ਮਨਾਉਣ। ਪੁਲਸ ਨੇ ਚਿਤਾਵਨੀ ਕਿ ਦਿੱਤੀ ਜਨਤਕ ਤੌਰ 'ਤੇ ਤਿਉਹਾਰ ਮਨਾਉਂਦੇ ਹੋਏ ਫੜੇ ਜਾਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕਰ ਕੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਆਉਣ ਵਾਲੇ ਹੋਲੀ ਅਤੇ ਨਰਾਤਿਆਂ ਵਰਗੇ ਤਿਉਹਾਰਾਂ 'ਤੇ ਕੋਈ ਜਨਤਕ ਤਿਉਹਾਰ ਨਹੀਂ ਹੋਵੇਗਾ। ਮੁੱਖ ਸਕੱਤਰ ਵਿਜੇ ਦੇਵ ਨੇ ਅਧਿਕਾਰੀਆਂ ਨੂੰ ਆਦੇਸ਼ ਦਾ ਸਖ਼ਤੀ ਨਾਲ ਪਾਲਣ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਦਿੱਲੀ ਪੁਲਸ ਦੇ ਮੁਲਾਜ਼ਮ ਸੜਕਾਂ 'ਤੇ ਲੋਕਾਂ ਨੂੰ ਕੋਵਿਡ-19 ਜਾਗਰੂਕਤਾ ਕਿਟ ਲੋਕਾਂ ਨੂੰ ਵੰਡ ਰਹੇ ਹਨ, ਜਿਸ 'ਤੇ ਲਿਖਿਆ ਹੈ- ਇਸ ਵਾਰ ਰੰਗ ਨਹੀਂ ਵੈਕਸੀਨ।

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਦਿੱਲੀ ਪੁਲਸ ਦੇ ਜਨ ਸੰਪਰਕ ਅਧਿਕਾਰੀ ਚਿਨਮਯ ਬਿਸਵਾਲ ਨੇ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੋਲੀ ਦੌਰਾਨ ਲੋਕਾਂ ਵਲੋਂ ਮੈਦਾਨ, ਪਾਰਕ, ਬਾਜ਼ਾਰ ਜਾਂ ਧਾਰਮਿਕ ਥਾਵਾਂ 'ਤੇ ਇਕੱਠੇ ਹੋ ਕੇ ਜਨਤਕ ਰੂਪ ਨਾਲ ਤਿਉਹਾਰ ਮਨਾਉਣ ਦੀ ਆਗਿਆ ਨਹੀਂ ਹੋਵੇਗੀ। ਆਦੇਸ਼ ਮੁਤਾਬਕ ਲੋਕਾਂ ਨੂੰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਹੋਲੀ ਖੇਡਣ ਦੀ ਆਗਿਆ ਨਹੀਂ ਹੈ। ਦਿੱਲੀ ਪੁਲਸ ਆਮ ਜਨਤਾ ਨੂੰ ਅਪੀਲ ਕਰਦੀ ਹੈ ਕਿ ਉਹ ਘਰ 'ਚ ਪਰਿਵਾਰਕ ਮੈਂਬਰਾਂ ਨਾਲ ਹੋਲੀ ਦਾ ਤਿਉਹਾਰ ਮਨਾਉਣ।  

Tanu

This news is Content Editor Tanu