ਤ੍ਰਿਪੁਰਾ ’ਚ ਕੋਵਿਡ ਤੋਂ ਪੀੜਤ ਪੰਜਾਬੀ ਨੇ ਕੀਤੀ ਖ਼ੁਦਕੁਸ਼ੀ

02/04/2022 10:48:14 AM

ਅਗਰਤਲਾ– ਉੱਤਰੀ ਤ੍ਰਿਪੁਰਾ ਜ਼ਿਲੇ ’ਚ ਸਥਿਤ ਕੋਵਿਡ ਵੇਟਿੰਗ ਸੈਂਟਰ ’ਚ ਕੋਰੋਨਾ ਤੋਂ ਪੀੜਤ ਇਕ ਵਿਅਕਤੀ ਨੇ ਕਥਿਤ ਰੂਪ ’ਚ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਪੰਜਾਬ ਦੇ ਪਠਾਨਕੋਟ ਦਾ ਨਿਵਾਸੀ ਸੀ। ਟਰੱਕ ਚਾਲਕ ਤਾਰਸੇਨ ਸਿੰਘ ਆਪਣੇ ਸਹਾਇਕ ਬਲਵਿੰਦਰ ਸਿੰਘ (33) ਦੇ ਨਾਲ ਮੰਗਲਵਾਰ ਰਾਤ ਨੂੰ ਪਠਾਨਕੋਟ ਤੋਂ ਤ੍ਰਿਪੁਰਾ ਦੇ ਚੁੜਾਈਬਾੜੀ ਚੈੱਕ ਗੇਟ ਪੁੱਜਾ ਸੀ। ਸੂਬੇ ’ਚ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ-19 ਟੈਸਟ ਲਾਜ਼ਮੀ ਹੈ। ਇਸ ਦੇ ਤਹਿਤ ਉਹ ਉਸੇ ਰਾਤ ਚੁੜਾਈਬਾੜੀ ਸੇਲਜ਼ ਟੈਕਸ ’ਚ ਟੈਸਟ ਕਰਵਾਉਣ ਲਈ ਗਏ।

ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ

ਟੈਸਟ ’ਚ ਤਾਰਸੇਨ ਦੀ ਰਿਪੋਰਟ ਨੈਗੇਟਿਵ ਆਈ ਜਦੋਂ ਕਿ ਬਲਵਿੰਦਰ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਉਸ ਨੂੰ ਸਿਹਤ ਵਿਭਾਗ ਦੇ ਕਰਮਚਾਰੀ ਇਕ ਕਮਰੇ ’ਚ ਲੈ ਗਏ, ਜਿੱਥੋਂ ਉਸ ਨੂੰ ਪਾਨੀਸਾਗਰ ’ਚ ਇਕਾਂਤਵਾਸ ਕੇਂਦਰ ’ਚ ਭੇਜਿਆ ਜਾਣਾ ਸੀ। ਜਦੋਂ ਸਿਹਤ ਟੀਮ ਬਲਵਿੰਦਰ ਨੂੰ ਇਕਾਂਤਵਸ ਕੇਂਦਰ ਲੈ ਜਾਣ ਲਈ ਸੇਲਜ਼ ਟੈਕਸ ਕੰਪਲੈਕਸ ਪਹੁੰਚੀ, ਤਾਂ ਉਹ ਉਨ੍ਹਾਂ ਨੂੰ ਫਾਂਸੀ ’ਤੇ ਲਟਕਿਆ ਮਿਲਿਆ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਲਾਸ਼ ਨੂੰ ਕਬਜ਼ੇ ’ਚ ਲਿਆ। ਚੁੜਾਈਬਾੜੀ ਥਾਣੇ ਦੇ ਇੰਚਾਰਜ ਬਿਬਾਸ ਰੰਜਨ ਦਾਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਬਲਵਿੰਦਰ ਨੇ ਕੋਰੋਨਾ ਦੇ ਡਰ ਕਾਰਨ ਖ਼ੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

Rakesh

This news is Content Editor Rakesh