ਵੱਡੀ ਖਬਰ! ਫਿਰ ਬਦਲਣ ਲੱਗੇ ਕੋਰੋਨਾ ਦੇ ਲੱਛਣ, ਡਾਕਟਰਾਂ ਦੀ ਸਲਾਹ- ਹਲਕੇ ’ਚ ਨਾ ਲਓ, ਤੁਰੰਤ ਕਰਵਾਓ ਟੈਸਟ

11/12/2021 6:04:47 PM

ਨਵੀਂ ਦਿੱਲੀ– ਦੇਸ਼ ’ਚ ਜਿੱਥੇ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ, ਉਥੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਹੈ। ਮਾਮਲੇ ਘੱਟ ਹੁੰਦੇ ਹੀ ਕੋਰੋਨਾ ਨੇ ਇਕ ਵਾਰ ਫਿਰ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੋਰੋਨਾ ਦੇ ਲੱਛਣ ਫਿਰ ਬਦਲਣ ਲੱਗੇ ਹਨ। 

ਇਹ ਵੀ ਪੜ੍ਹੋ– 15 ਨਵੰਬਰ ਨੂੰ ਪੂਰੇ ਹਰਿਆਣਾ ’ਚ ਬੰਦ ਰਹਿਣਗੇ ਪੈਟਰੋਲ ਪੰਪ

ਇਸ ’ਤੇ ਡਕਟਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਤੋਂ ਬਾਅਦ ਰੋਗੀਆਂ ’ਚ ਕੋਰੋਨਾ ਦੇ ਲੱਛਣ ਕਾਫੀ ਬਦਲ ਗਏ ਹਨ, ਜਿਸ ਨਾਲ ਇਨਫੈਕਸ਼ਨ ਦਾ ਪਤਾ ਲਗਾਉਣ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ’ਚ ਰੋਗੀਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਮਰੀਜ਼ਾਂ ’ਚ ਗੰਭੀਰ ਲੱਛਣ ਨਜ਼ਰ ਨਹੀਂ ਆ ਰਹੇ। 

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਟੈਸਟਿੰਗ ਦੀ ਲੋੜ ਹੈ ਜਿਨ੍ਹਾਂ ’ਚ ਲੱਛਣ ਹਲਕੇ ਹਨ। ਮਾਹਿਰ ਮੰਨ ਰਹੇ ਹਨ ਕਿ ਵਾਇਰਸ ਨੇ ਲੱਛਣ ਬਦਲ ਲਏ ਹਨ। ਹੁਣ ਵੱਖਿਆ ਜਾ ਰਿਹਾ ਹੈ ਕਿ ਇਕ ਹੀ ਪਰਿਵਾਰ ਦੇ ਕਈ ਮੈਂਬਰ ਖੰਘ ਅਤੇ ਜ਼ੁਕਾਮ ਨਾਲ ਪੀੜਤ ਪਾਏ ਜਾ ਰਹੇ ਹਨ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਇਕ ਰਿਪੋਰਟ ਮੁਤਾਬਕ, ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਬਦਲਣ ਦੌਰਾਨ ਖੰਘ ਅਤੇ ਜ਼ੁਕਾਮ ਹੋਣਾ ਆਮ ਹੈ, ਇਸ ਲਈ ਸ਼ੁਰੂ ’ਚ ਅਜਿਹਾ ਲੱਗ ਰਿਹਾ ਹੈ ਕਿ ਇਹ ਸਾਧਾਰਣ ਫਲੂ ਹੈ ਪਰ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ’ਚ ਇਸੇ ਤਰ੍ਹਾਂ ਦੇ ਲੱਛਣ ਪਾਏ ਜਾਣ ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। 

ਇਸ ਤੋਂ ਇਲਾਵਾ ਠੀਕ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ’ਚ ਕੁਝ ਲੱਛਣ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਸਵਾਦ ਅਤੇ ਸੁੰਘਣ ਦੀ ਸਮਰੱਥਾ ’ਚ ਕਮੀ ਦਾ ਅਨੁਭਵ ਹੋ ਰਿਹਾ ਹੈ। ਇਹ ਆਮਤੌਰ ’ਤੇ ਫਲੂ ਦੀ ਸ਼ੁਰੂਆਤ ਦੇ ਲਗਭਗ ਅੱਠਵੇਂ ਜਾਂ ਨੌਵੇਂ ਦਿਨ ਹੁੰਦਾ ਹੈ। 

ਡਾਕਟਰਾਂ ਮੁਤਾਬਕ, ਅਸੀਂ ਲੱਛਣਾਂ ’ਚ ਮਹੱਤਵਪੂਰਨ ਬਦਲਾਅ ਵੇਖ ਰਹੇ ਹਾਂ। ਪਹਿਲੀ ਅਤੇ ਦੂਜੀ ਲਹਿਰ ਦੇ ਉਲਟ ਜਦੋਂ ਕੋਵਿਡ ਰੋਗੀਆਂ ਨੂੰ ਸੁੱਕੀ ਖੰਘ ਦਾ ਅਨੁਭਵ ਹੋਇਆ, ਹੁਣ ਇਹੀ ਗਿੱਲੀ ਖੰਘ ਜਾਂ ਕੱਫ ਪੈਦਾ ਕਰਨ ਵਾਲੀ ਖੰਘ ਹੈ ਅਤੇ ਇਸ ਤੋਂ ਇਲਾਵਾ ਹਲਕੇ ਬੁਖਾਰ ਦੇ ਵੀ ਲੱਛਣ ਵੇਖੇ ਗਏ ਹਨ। 

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਯੂਜ਼ਰ ਨੇ ਸ਼ੇਅਰ ਕੀਤੀਆਂ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ

Rakesh

This news is Content Editor Rakesh