ਕੋਰੋਨਾ ਨੇ ਕੰਮ-ਧੰਦੇ ਕੀਤੇ ਠੱਪ, ਸ਼ਿਮਲਾ 'ਚ ਤਿੱਬਤੀ ਕੱਪੜਿਆਂ ਦਾ ਕਾਰੋਬਾਰ ਪ੍ਰਭਾਵਿਤ

08/22/2020 11:47:12 AM

ਸ਼ਿਮਲਾ— ਕੋਰੋਨਾ ਵਾਇਰਸ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ। ਕੋਰੋਨਾ ਕਾਰਨ ਅਰਥਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ। ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਾਰੋਬਾਰ ਠੱਪ ਪੈ ਗਏ ਹਨ। ਕੋਰੋਨਾ ਵਾਇਰਸ ਦੀ ਆਫ਼ਤ ਕਾਰਨ ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਦੇ ਮਸ਼ਹੂਰ ਤਿੱਬਤੀ ਕੱਪੜਿਆਂ ਦੀ ਮਾਰਕੀਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇੱਥੇ ਇਕ ਦੁਕਾਨਦਾਰ ਨੇ ਕਿਹਾ ਕਿ ਮਾਰੀਕਟ ਦੀ ਸਥਿਤੀ ਬਹੁਤ ਮਾੜੀ ਹੈ। ਅਸੀਂ ਮਾਰਚ ਤੋਂ ਬਾਅਦ ਬਾਹਰ ਹਾਂ ਅਤੇ ਸੈਲਾਨੀਆਂ ਲਈ ਆਉਣ-ਜਾਣ ਦਾ ਇਹ ਅਖ਼ੀਰਲਾ ਮੌਸਮ ਸੀ। ਕੋਰੋਨਾ ਕਾਰਨ ਸੈਲਾਨੀਆਂ ਦੀ ਗਿਣਤੀ ਘਟੀ ਹੈ।  



ਦੂਜੇ ਪਾਸੇ ਕੀਮਤਾਂ 'ਚ ਵਾਧੇ ਕਾਰਨ ਪਖਤਕਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਕੱਪੜੇ ਖਰੀਦ ਰਿਹਾ ਹਾਂ। ਬਜ਼ਾਰ ਵਿਚ ਕੱਪੜੇ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਿਮਲਾ 'ਚ ਵੱਡੀ ਗਿਣਤੀ 'ਚ ਲੋਕ ਸੈਰ-ਸਪਾਟੇ ਲਈ ਜਾਂਦੇ ਹਨ ਪਰ ਕੋਰੋਨਾ ਕਾਰਨ ਉਨ੍ਹਾਂ ਦੀ ਗਿਣਤੀ ਘਟੀ ਹੈ। ਇਸ ਵਜ੍ਹਾ ਕਰ ਕੇ ਸਥਾਨਕ ਕਾਰੋਬਾਰੀਆਂ ਦਾ ਕਾਰੋਬਾਰ 'ਤੇ ਬਹੁਤ ਬੁਰਾ ਅਸਰ ਪਿਆ ਹੈ।

 

Tanu

This news is Content Editor Tanu