''ਕੋਰੋਨਾ'' ਨੇ ਵਿਦਿਆਰਥੀਆਂ ਦਾ ਵਿਦੇਸ਼ਾਂ ''ਚ ਪੜ੍ਹਨ ਦਾ ਸੁਪਨਾ ਕੀਤਾ ਚੂਰ-ਚੂਰ

04/05/2020 5:24:43 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਮੇਂ ਦੁਨੀਆ ਦੇ ਤਮਾਮ ਦੇਸ਼ ਜੂਝ ਰਹੇ ਹਨ। ਕੋਈ ਚੰਗੀ ਪੜ੍ਹਾਈ ਲਈ ਤੇ ਕੋਈ ਕਮਾਈ ਲਈ ਵਿਦੇਸ਼ਾਂ ਨੂੰ ਜਾਣਾ ਚਾਹੁੰਦਾ ਸੀ ਪਰ ਕੋਰੋਨਾ ਨੇ ਹਰ ਇਕ ਦੇ ਸੁਪਨੇ ਨੂੰ ਚੂਰ-ਚੂਰ ਕਰ ਦਿੱਤਾ। ਆਸਟ੍ਰੇਲੀਆ ਦੇ ਡੇਕਿਨ ਯੂਨੀਵਰਸਿਟੀ ਤੋਂ ਮਨਜ਼ੂਰੀ ਪੱਤਰ ਮਿਲਣ ਤੋਂ ਬਾਅਦ 21 ਸਾਲਾ ਤ੍ਰਿਪਤੀ ਲੂਥਰਾ ਇਕ ਮਹੀਨੇ ਪਹਿਲਾਂ 7ਵੇਂ ਆਸਮਾਨ 'ਤੇ ਸੀ ਪਰ ਹੁਣ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਦੁਨੀਆ ਭਰ ਤੋਂ ਆ ਰਹੀਆਂ ਤਾਜ਼ਾ ਖ਼ਬਰਾਂ ਨੂੰ ਜਾਣਨ ਲਈ ਸਾਰਾ ਦਿਨ ਟੀ. ਵੀ. ਨਾਲ ਚਿਪਕੀ ਰਹਿੰਦੀ ਹੈ। ਕਿਉਂਕਿ ਇਸ ਵਾਇਰਸ ਦੇ ਕਾਰਨ ਵਿਦੇਸ਼ 'ਚ ਪੜ੍ਹਨ ਦੇ ਉਸ ਦੇ ਸੁਪਨੇ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਅਜਿਹੇ ਕਈ ਵਿਦਿਆਰਥੀ ਹਨ, ਜਿਨ੍ਹਾਂ ਦੀ ਵਿਦੇਸ਼ਾਂ 'ਚ ਪੜ੍ਹਾਈ ਕਰਨ ਦੀ ਯੋਜਨਾ ਵੱਖ-ਵੱਖ ਦੇਸ਼ਾਂ ਵਿਚ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਜਾਂ ਤਾਂ ਟੁੱਟ ਗਏ ਹਨ ਜਾਂ ਉਸ 'ਚ ਦੇਰੀ ਹੋ ਗਈ ਹੈ। 

ਦਰਅਸਲ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਹਾਲਾਤ ਕਾਰਨ ਦੁਨੀਆ ਭਰ 'ਚ ਜਮਾਤਾਂ ਅਤੇ ਵੀਜ਼ਾ ਪ੍ਰਕਿਰਿਆ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਲੂਥਰਾ ਨੇ ਕਿਹਾ ਕਿ ਮੇਰੀ ਆਸਟ੍ਰੇਲੀਆ ਵਿਚ ਡੇਕਿਨ ਯੂਨੀਵਰਸਿਟੀ 'ਚ ਆਰਕੀਟੈਕਚਰ 'ਚ ਮਾਸਟਰ ਕਰਨ ਦੀ ਯੋਜਨਾ ਸੀ। ਮੈਂ ਛੇਤੀ ਹੀ ਉੱਥੇ ਜਾਣਾ ਸੀ ਅਤੇ ਮੈਂ ਆਪਣੀ ਗਰੈਜੂਏਸ਼ਨ ਦੀ ਪ੍ਰੀਖਿਆ ਖਤਮ ਹੋਣ ਦੀ ਉਡੀਕ ਕਰ ਰਹੀ ਸੀ। ਮੈਂ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਜਾਣਾ ਚਾਹੁੰਦੀ ਸੀ ਪਰ ਹੁਣ ਲੱਗਦਾ ਹੈ ਕਿ ਸਮਾਂ ਰੁਕ ਗਿਆ ਹੈ। ਉਸ ਨੇ ਕਿਹਾ ਕਿ ਮੈਂ ਭਾਰਤ ਦੇ ਕਿਸੇ ਕਾਲਜ 'ਚ ਬੇਨਤੀ ਨਹੀਂ ਕੀਤੀ ਸੀ ਅਤੇ ਆਰਥਿਕ ਮੰਦੀ ਕਾਰਨ ਇੱਥੇ ਨੌਕਰੀ ਜਾਂ ਇੰਟਰਨਸ਼ਿਪ ਕਰਨ ਦਾ ਬਦਲ ਵੀ ਬਹੁਤ ਦੂਰ ਦੀ ਗੱਲ ਜਾਪਦੀ ਹੈ। 

'ਸਟੱਡੀ ਐਬੋਰਡ' ਵਿਦੇਸ਼ਾਂ 'ਚ ਪੜ੍ਹੋ ਦੇ ਸਲਾਹਕਾਰਾਂ ਮੁਤਾਬਕ ਹਾਲਾਤ ਗੰਭੀਰ ਨਜ਼ਰ ਆ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ 'ਤੇ ਲੰਮੇ ਸਮੇਂ ਦੀਆਂ ਯੋਜਨਾਵਾਂ 'ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਦਿੱਲੀ 'ਚ ਸੱਟਡੀ ਐਬੋਰਡ ਕੰਸਲਟੈਂਸੀ ਚਲਾਉਣ ਵਾਲੇ ਅਨੁਪਮ ਸਿਨਹਾ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਦਾਖਲਾ ਮਿਲ ਗਿਆ ਹੈ ਪਰ ਹੁਣ ਜਮਾਤਾਂ ਆਨਲਾਈਨ ਹੋਣ ਅਤੇ ਸਥਿਤੀ ਬਾਰੇ ਕੋਈ ਸਪੱਸ਼ਟਤਾ ਨਾ ਹੋਣ 'ਤੇ ਉਹ ਮੁੜ ਵਿਚਾਰ ਕਰ ਰਹੇ ਹਨ।

Tanu

This news is Content Editor Tanu