ਕੋਵਿਡ-19 : ਰਾਮਵਿਲਾਸ ਪਾਸਵਾਨ ਦਾ ਦਫਤਰ, ਖੇਤੀਬਾੜੀ ਭਵਨ ''ਚ ਖੁਰਾਕ ਮੰਤਰਾਲਾ ਸੀਲ

05/19/2020 10:59:31 AM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਖੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਦਾ ਦਫਤਰ ਅਤੇ ਮੱਧ ਦਿੱਲੀ ਵਿਚ ਖੇਤੀਬਾੜੀ ਭਵਨ 'ਚ ਸਥਿਤ ਉਨ੍ਹਾਂ ਦੇ ਮੰਤਰਾਲਾ ਦਾ ਇਕ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਦੇ ਇਕ ਅਧਿਕਾਰੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਇਕ ਅਧਿਕਾਰਤ ਹੁਕਮ ਵਿਚ ਕਿਹਾ ਗਿਆ ਹੈ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਿਚ ਹਾਲ 'ਚ ਹੀ ਕੋਰੋਨਾ ਵਾਇਰਸ ਦਾ ਇਕ ਮਾਮਲਾ ਮਿਲਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਖੇਤੀਬਾੜੀ ਭਵਨ 'ਚ ਖੁਰਾਕ ਅਤੇ ਜਨਤਕ ਵਿਭਾਗ ਦਾ ਦਫਤਰ ਵਾਇਰਸ ਤੋਂ ਮੁਕਤ ਬਣਾਏ ਜਾਣ ਲਈ 19 ਅਤੇ 20 ਮਈ ਨੂੰ ਬੰਦ ਰਹੇਗਾ।

ਦੱਸ ਦੇਈਏ ਕਿ ਪਾਸਵਾਨ ਦੇ ਮੰਤਰਾਲਾ ਤਹਿਤ ਦੋ ਵਿਭਾਗ ਹਨ— ਖੁਰਾਕ ਤੇ ਜਨਤਕ ਵਿਭਾਗ ਅਤੇ ਉਪਭੋਗਤਾ ਮਾਮਲਾ ਵਿਭਾਗ। ਨਵੀਂ ਦਿੱਲੀ ਦੇ ਰਾਜਪਥ ਇਲਾਕੇ ਵਿਚ ਸਥਿਤ ਖੇਤੀਬਾੜੀ ਭਵਨ 'ਚ ਖੇਤੀਬਾੜੀ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸਮੇਤ ਕਈ ਹੋਰ ਮੰਤਰਾਲਿਆਂ ਦੇ ਭਵਨ ਹਨ। ਨਵੀਂ ਦਿੱਲੀ ਵਿਚ ਨੀਤੀ ਕਮਿਸ਼ਨ ਭਵਨ 'ਚ ਇਕ ਕਰਮਚਾਰੀ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 28 ਅਪ੍ਰੈਲ ਨੂੰ ਸੀਲ ਕਰ ਦਿੱਤਾ ਗਿਆ ਸੀ। 5 ਮਈ ਨੂੰ ਕਾਨੂੰਨ ਮੰਤਰਾਲਾ ਦੇ ਇਕ ਅਧਿਕਾਰੀ 'ਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ਾਸਤਰੀ ਭਵਨ ਦੀ ਇਕ ਮੰਜ਼ਲ ਨੂੰ ਸੀਲ ਕਰ ਦਿੱਤਾ ਗਿਆ ਸੀ।


Tanu

Content Editor

Related News