ਕੋਰੋਨਾ ਵਿਰੁੱਧ ਜੰਗ ਲਈ ਹਰਿਆਣਾ ਦੀ ਖੱਟੜ ਸਰਕਾਰ ਨੇ ਲਿਆ ਵੱਡਾ ਫੈਸਲਾ

03/28/2020 4:11:33 PM

ਹਰਿਆਣਾ (ਵਾਰਤਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਮਹਾਮਾਰੀ ਨੂੰ ਲੈ ਕੇ ਚੌਕਸ ਨਜ਼ਰ ਆਏ। ਖੱਟੜ ਸਰਕਾਰ ਨੇ ਮਹਾਮਾਰੀ ਨੂੰ ਦੇਖਦਿਆਂ ਪ੍ਰਦੇਸ਼ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਮੈਡੀਕਲ ਕਾਲਜਾਂ 'ਚ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਘੱਟ ਤੋਂ ਘੱਟ 3 ਮਹੀਨਿਆਂ ਦੇ ਸਮੇਂ ਲਈ ਕੰਟਰੈਕਟ (ਇਕਰਾਰਨਾਮਾ) ਦੇ ਆਧਾਰ 'ਤੇ ਨਿਯੁਕਤੀ ਲਈ ਮਨਜ਼ੂਰੀ ਪ੍ਰਦਾਨ ਕੀਤੀ ਹੈ। ਸਰਕਾਰ ਵਲੋਂ ਅਜਿਹਾ ਕਦਮ ਇਸ ਲਈ ਚੁੱਕਿਆ ਗਿਆ ਤਾਂ ਕਿ ਹਸਪਤਾਲਾਂ 'ਚ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਦੇਸ਼ ਭਰ 'ਚ ਲਾਕ ਡਾਊਨ ਲਾਗੂ ਹੈ, ਇਸ ਦੌਰਾਨ ਖਟੜ ਘਰ ਬੈਠੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੰਮ ਕਰਦੇ ਨਜ਼ਰ ਆਏ।

ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਨੇ ਪੀ. ਜੀ. ਆਈ. ਐੱਮ. ਐੱਸ-ਰੋਹਤਕ, ਭਗਤ ਫੁੱਲ ਸਿੰਘ ਮੈਡੀਕਲ ਕਾਲਜ-ਖਾਨਪੁਰਾ ਕਲਾਂ, ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ-ਨਲਹਰ, ਕਲਪਨਾ ਚਾਵਲਾ ਗਵਰਨਮੈਂਟ ਮੈਡੀਕਲ ਕਾਲਜ-ਕਰਨਾਲ ਅਤੇ ਮਹਾਰਾਜਾ ਅਗ੍ਰਸੇਨ ਮੈਡੀਕਲ ਕਾਲਜ-ਅਗ੍ਰੋਹਾ 'ਚ ਨਵੀਆਂ ਪ੍ਰਯੋਗਸ਼ਲਾਵਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਪ੍ਰਗੋਯਸ਼ਲਾਵਾਂ ਨੂੰ 24 ਘੰਟੇ ਚਲਾਉਣ ਲਈ ਮੁੱਖ ਮੰਤਰੀ ਨੇ ਖੋਜ ਵਿਗਿਆਨਕ (ਮੈਡਕੀਲ), ਖੋਜ ਵਿਗਿਆਨਕ (ਨੌਨ ਮੈਡੀਕਲ), ਰਿਸਰਚ ਅਸਿਸਟੈਂਟ, ਲੈਬ ਟੈਕਨੀਸ਼ੀਅਨ, ਡਾਟਾ ਐਂਟਰੀ ਆਪਰੇਟਰ ਅਤੇ ਮਲਟੀ ਟਾਸਕ ਵਰਕਰ ਦੀ ਨਿਯੁਕਤੀ ਲਈ ਮਨਜ਼ੂਰੀ ਪ੍ਰਦਾਨ ਕੀਤੀ ਹੈ। 
ਦੱਸ ਦੇਈਏ ਕਿ ਹਰਿਆਣਾ 'ਚ ਕੋਰੋਨਾ ਵਾਇਰਸ ਦੇ 19 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 14 ਵਿਦੇਸ਼ੀ ਹਨ। ਇਨ੍ਹਾਂ 'ਚੋਂ 11 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ਭਰ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਮਰੀਜ਼ 850 ਤੋਂ ਪਾਰ ਹੋ ਚੁੱਕੀ ਹੈ ਅਤੇ 21 ਲੋਕ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕੋਵਿਡ-19 ਨਾਲ ਜੰਗ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ 800 ਤੋਂ ਪਾਰ

Tanu

This news is Content Editor Tanu