''ਸ਼ਾਦੀ ਮੁਬਾਰਕ'' ਲਾੜਾ ਮੁੰਬਈ ਤਾਂ ਬਰੇਲੀ ਦੀ ਲਾੜੀ, ਇਸ ਜੋੜੀ ਦਾ ਆਨਲਾਈਨ ਹੋਇਆ ਵਿਆਹ (ਤਸਵੀਰਾਂ)

04/21/2020 4:29:39 PM

ਮੁੰਬਈ— ਕੋਰੋਨਾ ਵਾਇਰਸ ਕਰ ਕੇ ਪੂਰਾ ਦੇਸ਼ ਲਾਕਡਾਊਨ ਹੈ। ਲਾਕਡਾਊਨ ਦੀ ਵਜ੍ਹਾ ਕਰ ਕੇ ਦੇਸ਼ ਭਰ ਵਿਚ ਵਿਆਹ ਰੁੱਕ ਗਏ ਹਨ, ਕਿਉਂਕਿ ਵਿਆਹ-ਸ਼ਾਦੀ ਦੌਰਾਨ ਭੀੜ ਇਕੱਠੀ ਹੁੰਦੀ ਹੈ, ਜਿਸ ਕਾਰਨ ਕੋਰੋਨਾ ਫੈਲਣ ਦਾ ਡਰ ਹੈ। ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਖਿਆਲ ਨਹੀਂ ਰੱਖ ਹੁੰਦਾ, ਇਸ ਲਈ ਜ਼ਿਆਦਾਤਰ ਲੋਕ ਵਿਆਹ ਟਾਲ ਰਹੇ ਹਨ। ਪਰ ਕਿਤੇ -ਕਿਤੇ ਵਿਆਹ ਜਿਹੇ ਪਵਿੱਤਰ ਬੰਧਨ 'ਚ ਲੋਕ ਬੱਝ ਵੀ ਰਹੇ ਹਨ। ਜ਼ਿਆਦਾਤਰ ਲੋਕ ਆਨਲਾਈਨ ਵਿਆਹਾਂ ਨੂੰ ਤਵੱਜੋਂ ਦੇ ਰਹੇ ਹਨ। ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਕ ਅਨੋਖਾ ਆਨਲਾਈਨ ਵਿਆਹ ਦੇਖਣ ਨੂੰ ਮਿਲਿਆ ਹੈ, ਜਿੱਥੇ ਪੰਡਤ ਜੀ ਨੇ ਮੰਤਰ ਉੱਚਾਰਨ ਨਾਲ ਪੂਰੀ ਰੀਤੀ-ਰਿਵਾਜ ਨਾਲ ਆਨਲਾਈਨ ਵਿਆਹ ਕਰਵਾਇਆ। ਇਸ ਵਿਆਹ 'ਚ ਆਨਲਆਈਨ ਸੱਤ ਫੇਰੇ ਲਏ ਗਏ, ਆਨਲਾਈਨ ਮਹਿਮਾਨ ਵੀ ਸ਼ਾਮਲ ਹੋਏ, ਡਾਂਸ ਹੋਇਆ, ਸਭ ਕੁਝ ਉਂਝ ਹੀ ਜਿਵੇਂ ਆਮ ਵਿਆਹਾਂ 'ਚ ਹੁੰਦਾ ਹੈ।

ਦਰਅਸਲ ਬਰੇਲੀ ਦੀ ਰਹਿਣ ਵਾਲੀ ਕੀਰਤੀ ਨਾਰੰਗ ਅਤੇ ਮੁੰਬਈ ਦੇ ਰਹਿਣ ਵਾਲੇ ਸੁਸ਼ੇਨ ਡਾਂਗ ਦਾ ਭਾਰਤੀ ਰੀਤੀ-ਰਿਵਾਜ਼ਾਂ ਨਾਲ ਆਨਲਾਈਨ ਵਿਆਹ ਹੋਇਆ। ਕੋਰੋਨਾ ਵਾਇਰਸ ਕਰ ਕੇ ਲੱਗੇ ਲਾਕਡਾਊਨ ਕਾਰਨ ਉਨ੍ਹਾਂ ਨੇ ਜੋ ਪਲਾਨਿੰਗ ਕੀਤੀ ਸੀ, ਉਸ ਨੂੰ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਆਨਲਾਈਨ ਵਿਆਹ ਕਰਵਾਉਣ ਦਾ ਫੈਸਲਾ ਲਿਆ। ਸੋਸ਼ਲ ਮੀਡੀਆ ਸਾਈਟ 'ਜ਼ੂਮ' ਕਾਲ 'ਤੇ ਦੋਹਾਂ ਦੇ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ।

ਦੋਹਾਂ ਦਾ ਵਿਧੀ-ਵਿਧਾਨ ਨਾਲ ਵਿਆਹ ਹੁੰਦਾ, ਉਸ ਤੋਂ ਪਹਿਲਾਂ ਹੀ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਹੋ ਗਿਆ। ਵਿਆਹ ਦੀ ਤਰੀਕ ਨੇੜੇ ਆ ਗਈ ਤਾਂ ਲਾੜਾ ਅਤੇ ਲਾੜੇ ਨੇ 'ਸ਼ਾਦੀ ਡਾਟ ਕਾਮ' ਨਾਲ ਸੰਪਰਕ ਕਰ ਕੇ ਆਪਣੇ ਵਿਆਹ ਨੂੰ ਅਨੋਖੇ ਢੰਗ ਨਾਲ ਕਰਾਉਣ ਦੀ ਗੱਲ ਆਖੀ। 'ਸ਼ਾਦੀ ਡਾਟ ਕਾਮ' ਨੇ ਲਾੜਾ-ਲਾੜੀ ਨੂੰ ਆਪਣੇ-ਆਪਣੇ ਘਰਾਂ ਵਿਚ ਬੈਠ ਕੇ ਵਿਆਹ ਕਰਾਉਣ ਦਾ ਫੈਸਲਾ ਲਿਆ ਅਤੇ ਤੈਅ ਕੀਤੀ ਗਈ ਤਰੀਕ 'ਤੇ ਵਿਆਹ ਕਰਵਾਇਆ।

ਬੀਤੇ ਐਤਵਾਰ 19 ਅਪ੍ਰੈਲ ਨੂੰ ਬਰੇਲੀ ਦੀ ਕੀਰਤੀ ਅਤੇ ਮੁੰਬਈ ਦੇ ਰਹਿਣ ਵਾਲੇ ਸੁਸ਼ੇਨ ਦਾ ਆਨਲਾਈਨ ਐਪ ਜ਼ਰੀਏ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਗਿਆ। ਕੀਰਤੀ ਇਸ ਵਿਆਹ ਤੋਂ ਬੇਹੱਦ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਆਨਲਾਈਨ ਵਿਆਹ ਦਾ ਫੈਸਲਾ ਲੈਣਾ ਸਾਡੇ ਲਈ ਕਾਫੀ ਸਹੀ ਰਿਹਾ।

Tanu

This news is Content Editor Tanu