ਕੋਰੋਨਾ ਵਾਇਰਸ ਦਾ ਵੱਧਦਾ ਕਹਿਰ, JEE Main ਪ੍ਰੀਖਿਆ ਟਲੀ

04/18/2021 11:13:49 AM

ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ’ਚ ਵਾਧੇ ਨੂੰ ਵੇਖਦਿਆਂ ਹੋਇਆ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਜੇ. ਈ. ਈ. ਮੇਨ 2021 ਅਪ੍ਰੈਲ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਪ੍ਰੀਖਿਆ ਦੇ ਦੋ ਸੈਸ਼ਨ ਫਰਵਰੀ ਅਤੇ ਮਾਰਚ ’ਚ ਆਯੋਜਿਤ ਕੀਤੇ ਜਾ ਚੁੱਕੇ ਹਨ। ਹੁਣ 27 ਤੋਂ 30 ਅਪ੍ਰੈਲ ਤੱਕ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਐੱਨ. ਟੀ. ਏ. ਨੇ ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ ਹੈ ਕਿ ਸੋਧੀਆਂ ਤਾਰੀਖ਼ਾਂ ਦਾ ਐਲਾਨ ਪ੍ਰੀਖਿਆ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਕਿੱਲਤ: ਦੁਨੀਆ ਨੂੰ ਟੀਕੇ ਵੰਡਣ ਵਾਲਾ ਭਾਰਤ ਹੁਣ ਖ਼ੁਦ ਖਰੀਦਣ ਲਈ ਮਜਬੂਰ

ਪ੍ਰੀਖਿਆ ਦੀ ਨਵੀਂ ਤਾਰੀਖ਼ ਜਲਦੀ ਹੀ ਐਲਾਨ ਕੀਤੀ ਜਾਵੇਗੀ। ਇਸ ਬਾਬਤ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਐੱਨ. ਟੀ. ਏ. ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਮੈਂ ਇਹ ਦੋਹਰਾਉਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਕਰੀਅਰ ਬਚਾਉਣ ਮੇਰੀ ਅਤੇ ਸਿੱਖਿਆ ਮੰਤਰਾਲਾ ਦੀ ਤਰਜੀਹ ਹੈ।

ਇਹ ਵੀ ਪੜ੍ਹੋ– ਵੀਕੈਂਡ ਕਰਫਿਊ: ਵੀਰਾਨ ਸੜਕਾਂ, ਤਸਵੀਰਾਂ ’ਚ ਕੈਦ ‘ਦਿੱਲੀ’ ਦਾ ਹਾਲ

Tanu

This news is Content Editor Tanu