ਦੇਸ਼ ’ਚ ਕੋਰੋਨਾ ਨੂੰ ਲੈ ਕੇ ਰਾਹਤ ਦੀ ਖ਼ਬਰ: ਪਿਛਲੇ 24 ਘੰਟਿਆਂ ’ਚ ਆਏ 2,288 ਨਵੇਂ ਮਾਮਲੇ, 10 ਮੌਤਾਂ

05/10/2022 11:25:44 AM

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਥੋੜ੍ਹੀ ਰਾਹਤ ਦੀ ਖ਼ਬਰ ਹੈ। ਬੀਤੇ ਕੱਲ ਦੇ ਮੁਕਾਬਲੇ ਅੱਜ ਯਾਨੀ ਕਿ ਮੰਗਲਵਾਰ ਨੂੰ ਕੋਰੋਨਾ ਦੇ 2,288 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਉੱਥੇ ਹੀ 3,044 ਲੋਕ ਕੋਵਿਡ ਮੁਕਤ ਹੋਏ ਹਨ। ਇਸ ਦੇ ਨਾਲ ਹੀ  ਦੇਸ਼ ’ਚ ਕੁੱਲ ਪੀੜਤਾਂ ਦੀ ਗਿਣਤੀ 4,31,07,689 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19,637 ਹੋ ਗਈ ਹੈ। ਇਹ ਵਾਇਰਸ ਦੇ ਮਾਮਲਿਆਂ ਦਾ 0.05 ਫ਼ੀਸਦੀ ਹੈ। ਇਸ ਦੌਰਾਨ 10 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 5,24,103 ਹੋ ਗਿਆ ਹੈ। 

ਇਹ ਵੀ ਪੜ੍ਹੋ: ਦੇਸ਼ ’ਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 3,207 ਨਵੇਂ ਮਾਮਲੇ ਆਏ, 29 ਮਰੀਜ਼ਾਂ ਦੀ ਮੌਤ

ਕੇਂਦਰੀ ਸਿਹਤ ਮੰਤਰਾਲਾ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ’ਚ ਹੁਣ ਤੱਕ 190.50 ਕਰੋੜ ਤੋਂ ਵਧੇਰੇ ਕੋਵਿਡ ਟੀਕੇ ਲਾਏ ਜਾ ਚੁੱਕੇ ਹਨ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਦੇਸ਼ ’ਚ 12 ਤੋਂ 14 ਸਾਲ ਦੇ ਉਮਰ ਵਰਗ ’ਚ 3 ਕਰੋੜ ਤੋਂ ਵੱਧ ਕੋਵਿਡ ਟੀਕੇ ਲਾਏ ਜਾ ਚੁੱਕੇ ਹਨ। ਬੱਚੇ ਕੋਵਿਡ ਟੀਕਾਕਰਨ ਮੁਹਿੰਮ ’ਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। 

ਇਹ ਵੀ ਪੜ੍ਹੋ: ਅੰਬਾਲਾ ’ਚ JP ਨੱਢਾ ਨੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ, ਪੰਜਾਬ ਸਮੇਤ ਇਹ ਸੂਬੇ ਲੈ ਸਕਣਗੇ ਸਸਤਾ ਇਲਾਜ

ਮੰਤਰਾਲਾ ਮੁਤਾਬਕ ਹੁਣ ਤੱਕ ਮਹਾਮਾਰੀ ਨਾਲ 4,25,63,949 ਮਰੀਜ਼ ਕੋਰੋਨਾ ਤੋਂ ਉੱਭਰ ਚੁੱਕੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਦਰ 98.74 ਫ਼ੀਸਦੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 4,84,843 ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਦੇਸ਼ ’ਚ ਹੁਣ ਤੱਕ 84,15,14,701 ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

Tanu

This news is Content Editor Tanu