ਸਰਕਾਰ ਨੇ ਦੂਰ ਕੀਤਾ ਭੁਲੇਖਾ, ਨਾ ਹੀ 'ਸੈਲੂਨ' ਅਤੇ ਨਾ ਹੀ ਖੁੱਲ੍ਹਣਗੇ ਅਜੇ 'ਠੇਕੇ'

04/25/2020 3:31:46 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਵਜ੍ਹਾ ਕਰ ਕੇ ਲਾਕਡਾਊਨ ਦੌਰਾਨ ਸਰਕਾਰ ਵਲੋਂ ਅੱਜ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦਰਮਿਆਨ ਜਨਤਾ ਨੂੰ ਭੁਲੇਖਾ ਹੈ ਕਿ ਸ਼ਾਇਦ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ, ਇਸ ਬਾਰੇ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਲੂਨ, ਪਾਰਲਰ, ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ ਅਜੇ ਬੰਦ ਰਹਿਣਗੇ। ਸਰਕਾਰ ਨੇ ਸਾਫ ਕਿਹਾ ਹੈ ਕਿ ਆਦੇਸ਼ ਵਿਚ ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਗ੍ਰਹਿ ਮੰਤਰਾਲਾ ਦੀ ਸੰਯੁਕਤ ਸਕੱਤਰ ਪੁੰਯ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਸੇਵਾ ਮੁਹੱਈਆ ਕਰਾਉਂਦੀ ਹਨ। ਸਾਡਾ ਆਦੇਸ਼ ਸਿਰਫ ਉਨ੍ਹਾਂ ਦੁਕਾਨਾਂ 'ਤੇ ਲਾਗੂ ਹੈ, ਜੋ ਸਾਮਾਨ ਵੇਚਦੀਆਂ ਹਨ। ਨਾਈਂ ਦੀਆਂ ਦੁਕਾਨਾਂ ਅਤੇ ਹੇਅਰ ਸੈਲੂਨ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ। ਇਸ ਦੇ ਨਾਲ-ਨਾਲ ਇਹ ਵੀ ਸਾਫ ਕੀਤਾ ਕਿ ਅਜੇ ਸ਼ਰਾਬ ਦੇ ਠੇਕੇ ਵੀ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।



ਦਰਅਸਲ ਸ਼ੁੱਕਰਵਾਰ ਰਾਤ ਨੂੰ ਕੇਂਦਰ ਸਰਕਾਰ ਨੇ ਹੁਕਮ ਦਿੱਤਾ। ਇਸ ਵਿਚ ਕਿਹਾ ਕਿ ਗਿਆ ਕਿ ਹੌਟਸਪੌਟ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਇਸ ਵਿਚ ਦੁਕਾਨਾਂ ਦੇ ਰਜਿਸਟਰ ਹੋਣ ਵਰਗੀਆਂ ਸ਼ਰਤਾਂ ਵੀ ਜੋੜੀਆਂ ਗਈਆਂ ਹਨ। ਸਪੱਸ਼ਟੀਕਰਨ ਵਿਚ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ਵਿਚ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਹਾਲਾਂਕਿ ਮਾਲਜ਼ ਨੂੰ ਇਜਾਜ਼ਤ ਨਹੀਂ ਹੈ। ਸ਼ਹਿਰੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਰਿਹਾਇਸ਼ੀ ਇਲਾਕਿਆਂ ਦੀਆਂ ਨੇੜਲੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਹੈ। ਸ਼ਾਪਿੰਗ ਮਾਲਜ਼, ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਅਜੇ ਨਹੀਂ ਹੈ। ਹੌਟਸਪੌਟ ਇਲਾਕਿਆਂ 'ਚ ਵੀ ਦੁਕਾਨਾਂ ਨਹੀਂ ਖੁੱਲ੍ਹਣਗੀਆਂ।

ਇਹ ਵੀ ਪੜ੍ਹੋ : 'ਲਾਕਡਾਊਨ' 'ਚ ਸਰਕਾਰ ਨੇ ਦਿੱਤੀ ਵੱਡੀ ਰਾਹਤ ਪਰ ਇਨ੍ਹਾਂ ਦੁਕਾਨਾਂ ਦੇ ਸ਼ਟਰ ਰਹਿਣਗੇ 'ਡਾਊਨ'

Tanu

This news is Content Editor Tanu