ਕੋਵਿਡ-19 ਨਾਲ ਅੱਜ ਪੂਰਾ ਦੇਸ਼ ਲੜ ਰਿਹੈ, ਜਾਣੋ ਕੌਣ ਹੈ ''ਕਾਲਰ ਟਿਊਨ'' ''ਚ ਆਵਾਜ਼ ਦੇਣ ਵਾਲੀ ਬੀਬੀ

06/08/2020 11:52:15 AM

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦਾ ਖਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਭਾਰਤ ਵਿਚ ਹੁਣ ਤੱਕ ਕੁੱਲ ਮਰੀਜ਼ਾਂ ਦਾ ਅੰਕੜਾ 2,56,611 ਤੱਕ ਪੁੱਜ ਗਿਆ ਹੈ, ਜਿਸ 'ਚੋਂ 7,135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਜਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੱਥਾਂ ਨੂੰ ਧੋਣਾ ਬੇਹੱਦ ਜ਼ਰੂਰੀ ਹੈ। ਜਦੋਂ ਤੋਂ ਕੋਰੋਨਾ ਵਾਇਰਸ ਜਿਹੀ ਜਾਨਲੇਵਾ ਮਹਾਮਾਰੀ ਨੇ ਭਾਰਤ 'ਚ ਦਸਤਕ ਦਿੱਤੀ ਹੈ, ਉਦੋਂ ਤੋਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਇਕ ਕਾਲਰ ਟਿਊਨ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੀ ਹੋਈ ਹੈ। ਜਦੋਂ ਵੀ ਤੁਸੀਂ ਆਪਣੇ ਫੋਨ ਤੋਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਹਮੇਸ਼ਾ ਤੁਸੀਂ ਕਾਲ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਚਿਤਾਵਨੀ ਦਿੰਦੀ ਹੋਏ ਇਕ ਆਵਾਜ਼ ਸੁਣਦੇ ਹੋਵੇਗੇ।

ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੀ ਇਸ ਆਵਾਜ਼ 'ਚ ਸਾਨੂੰ ਕਿਹਾ ਜਾਂਦਾ ਹੈ- ਕੋਰੋਨਾ ਵਾਇਰਸ ਯਾਨੀ ਕੋਵਿਡ-19 ਨਾਲ ਅੱਜ ਪੂਰਾ ਦੇਸ਼ ਲੜ ਰਿਹਾ ਹੈ ਪਰ ਯਾਦ ਰਹੇ ਸਾਨੂੰ ਬੀਮਾਰੀ ਨਾਲ ਲੜਨਾ ਹੈ। ਉਨ੍ਹਾਂ ਨਾਲ ਭੇਦਭਾਵ ਨਾ ਕਰੋ। ਉਨ੍ਹਾਂ ਦੀ ਦੇਖਭਾਲ ਕਰੋ ਅਤੇ ਇਸ ਬੀਮਾਰੀ ਤੋਂ ਬੱਚਣ ਲਈ ਜੋ ਸਾਡੀ ਢਾਲ ਹਨ, ਜਿਵੇਂ ਸਾਡੇ ਡਾਕਟਰ, ਸਿਹਤ ਕਾਮੇ, ਪੁਲਸ, ਸਫਾਈ ਕਾਮੇ ਆਦਿ ਨੂੰ ਸਨਮਾਨ ਦਿਓ। ਉਨ੍ਹਾਂ ਦਾ ਪੂਰਾ ਸਹਿਯੋਗ ਕਰੋ। ਇਨ੍ਹਾਂ ਕੋਰੋਨਾ ਯੋਧਿਆਂ ਦੀ ਕਰੋ ਦੇਖਭਾਲ ਤਾਂ ਦੇਸ਼ ਜਿੱਤੇਗਾ, ਕੋਰੋਨਾ ਤੋਂ ਹਰ ਹਾਲ 'ਚ। ਵਧੇਰੇ ਜਾਣਕਾਰੀ ਲਈ ਸਟੇਟ ਹੈਲਪ ਲਾਈਨ ਨੰਬਰ ਜਾਂ ਸੈਟਰਲ ਹੈਲਪਲਾਈਨ ਨੰਬਰ 1075 'ਤੇ ਕਾਲ ਕਰੋ। ਭਾਰਤ ਸਰਕਾਰ ਵਲੋਂ ਜਨਹਿੱਤ 'ਚ ਜਾਰੀ।

ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਕੋਰੋਨਾ ਵਾਇਰਸ ਦੀ ਪੂਰੇ ਦੇਸ਼ ਨੂੰ ਜਾਣਕਾਰੀ ਦੇਣ ਵਾਲੀ ਇਹ ਆਵਾਜ਼ ਕਿਸ ਬੀਬੀ ਦੀ ਹੈ। ਜੇਕਰ ਨਹੀਂ ਸੋਚਿਆ ਤਾਂ ਅਸੀਂ ਤੁਹਾਨੂੰ ਅੱਜ ਇਸ ਬਾਰੇ ਦੱਸਣ ਜਾ ਰਹੇ ਹਾਂ। ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਵਾਲੀ ਇਹ ਆਵਾਜ਼ ਜਸਲੀਨ ਭੱਲਾ ਦੀ ਹੈ। ਜਸਲੀਨ ਮੰਨੀ-ਪ੍ਰਮੰਨੀ ਵਾਇਰਸ ਓਵਰ ਕਲਾਕਾਰ ਹੈ ਅਤੇ ਜੇਕਰ ਤੁਸੀਂ ਟੀ. ਵੀ. ਅਤੇ ਰੇਡੀਓ 'ਤੇ ਆਉਣ ਵਾਲੇ ਇਸ਼ਤਿਹਾਰਾਂ ਨੂੰ ਧਿਆਨ ਨਾਲ ਸੁਣੋਗੇ ਤਾਂ ਪਤਾ ਲੱਗੇਗਾ ਕਿ ਇਸ ਆਵਾਜ਼ ਨੂੰ ਤੁਸੀਂ ਪਹਿਲਾਂ ਵੀ ਕਈ ਵਾਰ ਸੁਣ ਚੁੱਕੇ ਹੋ। ਜਸਲੀਨ ਦੇ ਕਰੀਅਰ ਦੀ ਸ਼ੁਰੂਆਤ ਇਕ ਸਪੋਰਟਸ ਜਰਨਲਿਸਟ ਦੇ ਰੂਪ ਵਿਚ ਕੀਤੀ ਗਈ ਸੀ। ਕੁਝ ਸਮੇਂ ਬਾਅਦ ਉਹ ਵਾਇਸ ਓਵਰ ਦੀ ਦੁਨੀਆ ਵਿਚ ਆ ਗਈ। ਵਾਇਸ ਓਵਰ ਦੀ ਫੀਲਡ 'ਚ ਉਹ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੀ ਹੈ। ਜਸਲੀਨ ਇੰਡੀਅਨ ਰੇਲਵੇ ਹੋਵੇ ਜਾਂ ਦਿੱਲੀ ਮੈਟਰੋ ਜਾਂ ਫਿਰ ਏਅਰਟੈਲ ਮੋਬਾਈਲ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਜਸਲੀਨ ਨੇ ਇਕ ਟੀ. ਵੀ. ਇੰਟਰਵਿਊ ਵਿਚ ਦੱਸਿਆ ਕਿ ਜਦੋਂ ਉਹ ਕਿਸੇ ਨੂੰ ਦੱਸਦੀ ਹੈ ਕਿ ਕੋਰੋਨਾ ਵਿਰੁੱਧ ਜਾਗਰੂਕ ਕਰਨ ਵਾਲੀ ਆਵਾਜ਼ ਉਨ੍ਹਾਂ ਦੀ ਹੈ ਤਾਂ ਲੋਕ ਵਿਸ਼ਵਾਸ ਹੀ ਨਹੀਂ ਕਰਦੇ। ਜਸਲੀਨ ਨੇ ਇਹ ਵੀ ਦੱਸਿਆ ਕਿ ਇਹ ਸੰਦੇਸ਼ ਜਦੋਂ ਰਿਕਾਰਡ ਕੀਤਾ ਗਿਆ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਇਸ ਦਾ ਇਸਤੇਮਾਲ ਪੂਰੇ ਦੇਸ਼ ਵਿਚ ਵੱਜਣ ਵਾਲੀ ਕਾਲਰ ਰਿੰਗ ਦੀ ਥਾਂ ਲਵੇਗਾ। 

Tanu

This news is Content Editor Tanu