ਇੰਦੌਰ 'ਚ 'ਕੋਵਿਡ-19' ਨਾਲ ਹੁਣ ਤੱਕ 100 ਮੌਤਾਂ, ਮਰੀਜ਼ਾਂ ਦੀ ਗਿਣਤੀ 2470 ਹੋਈ

05/17/2020 10:39:32 AM

ਇੰਦੌਰ (ਵਾਰਤਾ)— ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਵਿਚ ਕੋਰੋਨਾ ਵਾਇਰਸ 'ਕੋਵਿਡ-19' ਨਾਲ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਹੈ, ਜਦਕਿ 92 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇੱਥੇ ਪੀੜਤਾਂ ਦੀ ਗਿਣਤੀ 2470 ਤੱਕ ਜਾ ਪੁੱਜੀ ਹੈ। ਹਾਲਾਂਕਿ ਹੁਣ ਤੱਕ 1100 ਤੋਂ ਵਧੇਰੇ ਪੀੜਤ ਸਿਹਤਮੰਦ ਵੀ ਹੋ ਚੁੱਕੇ ਹਨ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਇੰਦੌਰ ਵਲੋਂ ਕੱਲ ਦੇਰ ਰਾਤ ਜਾਰੀ ਹੈਲਥ ਬੁਲੇਟਿਨ ਮੁਤਾਬਕ ਇੱਥੇ ਇਕ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ 15 ਮਈ ਨੂੰ ਇਕ 46 ਸਾਲਾ ਪੀੜਤ ਪੁਰਸ਼ ਮਰੀਜ਼ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਕੋਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 3 ਅੰਕਾਂ ਤੱਕ ਜਾ ਪੁੱਜਾ ਹੈ।

ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਮੁਤਾਬਕ ਰਾਹਤ ਭਰੀ ਖ਼ਬਰ ਹੈ ਕਿ ਸ਼ਨੀਵਾਰ 19 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਤੱਕ 1119 ਮਰੀਜ਼ ਘਰ ਜਾ ਚੁੱਕੇ ਹਨ। ਬਾਕੀ ਮੌਜੂਦਾ 1251 ਪੀੜਤਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਜਾਰੀ ਹੈ। ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਸਾਵਧਾਨੀ ਦੇ ਤੌਰ 'ਤੇ ਮੈਡੀਕਲ ਨਿਗਰਾਨੀ ਵਿਚ ਰੱਖੇ ਗਏ 244 ਕੋਰੋਨਾ ਦੇ ਸ਼ੱਕੀਆਂ ਨੂੰ ਵੀ ਸਿਹਤਮੰਦ ਹੋ ਜਾਣ 'ਤੇ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਸਭ ਤੋਂ ਵੱਧ ਕੋਰੋਨਾ ਮਰੀਜ਼ ਇੰਦੌਰ ਤੋਂ ਹੀ ਆਏ ਹਨ। ਇੰਦੌਰ ਲੱਗਭਗ 2 ਮਹੀਨਿਆਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ।


Tanu

Content Editor

Related News