ਮੱਧ ਪ੍ਰਦੇਸ਼ ''ਚ ਭੋਪਾਲ-ਇੰਦੌਰ ਬਣੇ ਕੋਰੋਨਾ ਦਾ ਕੇਂਦਰ, ਪੂਰੀ ਤਰ੍ਹਾਂ ਸੀਲ ਹੋਣਗੀਆਂ ਸਰਹੱਦਾਂ

04/08/2020 2:48:31 PM

ਭੋਪਾਲ- ਕੋਰੋਨਾਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਹੁਣ ਸਰਕਾਰ ਨੇ ਭੋਪਾਲ ਤੇ ਇੰਦੌਰ ਸ਼ਹਿਰ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਹੈ ਕਿ ਦੋਵਾਂ ਸ਼ਹਿਰਾਂ ਦਾ ਬਾਰਡਰ ਸੀਲ ਕਰ ਦਿੱਤਾ ਜਾਵੇ। ਉਥੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਹੁਣ ਤੱਕ 296 ਕੋਰੋਨਾ ਸਬੰਧੀ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 248 ਮਾਮਲੇ ਭੋਪਾਲ ਤੇ ਇੰਦੌਰ ਦੇ ਹਨ।

ਮੱਧ ਪ੍ਰਦੇਸ਼ ਤੇ ਖਾਸ ਕਰਕੇ ਭੋਪਾਲ-ਇੰਦੌਰ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਹੋਰ ਸਖਤ ਕਦਮ ਚੁੱਕਣ ਦਾ ਹੁਕਮ ਅਫਸਰਾਂ ਨੂੰ ਦਿੱਤਾ ਹੈ। ਉਹਨਾਂ ਨੇ ਇਨਫੈਕਸ਼ਨ ਰੋਕਣ ਲਈ ਸਰਵੇ ਤੇ ਕੋਰੋਨਾਵਾਇਰਸ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਪੂਰੀ ਤਰ੍ਹਾਂ ਨਾਲ ਰੋਕਣਾ ਹੈ ਤੇ ਜੋ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ ਉਹਨਾਂ ਦਾ ਸਮਾਂ ਰਹਿੰਦੇ ਇਲਾਜ ਕਰਵਾਉਣਾ ਸਾਡੀ ਪਹਿਲੀ ਤਰਜੀਹ ਹੈ। ਸ਼ਿਵਰਾਜ ਨੇ ਭੀਮਪਾੜਾ ਤੇ ਕਰਨਾਟਕ ਦੀ ਸ਼ਲਾਘਾ ਕਰਦੇ ਹੋਏ ਉਥੋਂ ਦੇ ਮਾਡਲ ਮੱਧ ਪ੍ਰਦੇਸ਼ ਵਿਚ ਅਪਣਾਉਣ ਦੇ ਲਈ ਕਿਹਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਦੀ ਰੋਕਥਾਮ ਵਿਚ ਅਫਸਰ ਆਪਣੀ ਪੂਰੀ ਤਾਕਤ ਲਾ ਦੇਣ।

ਭੋਪਾਲ-ਇੰਦੌਰ ਤੋਂ ਆਉਣ ਵਾਲਿਆਂ 'ਤੇ ਨਜ਼ਰ
ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਪ੍ਰਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਰੋਕਣ ਲਈ ਬੀਮਾਰੀ ਸਬੰਧੀ ਜਾਣਕਾਰੀ ਲੁਕਾਈ ਨਾ ਜਾਵੇ ਬਲਕਿ ਇਸ ਬਾਰੇ ਦੱਸੋ ਤਾਂਕਿ ਸਮੇਂ 'ਤੇ ਇਸ ਦਾ ਇਲਾਜ ਕੀਤਾ ਜਾ ਸਕੇ। ਕੋਰੋਨਾਵਾਇਰਸ ਇਨਫੈਕਟਡ ਵਿਅਕਤੀ ਇਹ ਜਾਣਕਾਰੀ ਦੇਣ ਕਿ ਉਸ ਬੀਤੇ ਕੁਝ ਸਮੇਂ ਵਿਚ ਕਿਸ-ਕਿਸ ਨਾਲ ਮਿਲੇ ਸਨ। ਉਹਨਾਂ ਦੇ ਘਰ-ਪਰਿਵਾਰ ਤੇ ਨੇੜੇ ਜੇਕਰ ਕੋਈ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ। ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਕੀ ਕੋਈ ਵਿਅਕਤੀ ਇੰਦੌਰ ਜਾਂ ਭੋਪਾਲ ਤੋਂ ਆਇਆ ਹੈ। ਜੇਕਰ ਉਹਨਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਦਿਸਣ ਤਾਂ ਤੁਰੰਤ ਇਸ ਦੀ ਜਾਂਚ ਕਰਵਾਉਣ।

ਕਿੰਨਾ ਤਿਆਰ ਹੈ ਮੱਧ ਪ੍ਰਦੇਸ਼
ਸਰਕਾਰ ਦਾ ਦਾਅਵਾ ਹੈ ਕਿ ਮੱਧ ਪ੍ਰਦੇਸ਼ ਵਿਚ ਕੋਰੋਨਾਵਾਇਰਸ ਦੀ ਜਾਂਚ ਤੇ ਇਲਾਜ ਦੀ ਲੋੜੀਂਦੀ ਵਿਵਸਥਾ ਹੈ। ਫਿਲਹਾਲ ਪ੍ਰਦੇਸ਼ ਵਿਚ 29 ਹਜ਼ਾਰ ਟੈਸਟਿੰਗ ਕਿੱਟਾਂ ਮੁਹੱਈਆ ਹਨ। ਇਹਨਾਂ ਨਾਲ 580 ਲੋਕਾਂ ਦੀ ਰੋਜ਼ਾਨਾ ਟੈਸਟਿੰਗ ਹੋ ਸਕਦੀ ਹੈ। ਪ੍ਰਦੇਸ਼ ਵਿਚ ਰੋਜ਼ 5 ਹਜ਼ਾਰ ਪੀ.ਪੀ.ਆਈ. ਕਿੱਟਾਂ ਆ ਰਹੀਆਂ ਹਨ। ਆਉਣ ਵਾਲੇ ਸਮੇਂ ਲਈ 50,000 ਪੀ.ਪੀ.ਆਈ. ਕਿੱਟਾਂ ਦੀ ਆਰਡਰ ਦਿੱਤਾ ਗਿਆ ਹੈ। ਸਰਕਾਰ ਦੇ ਕੋਲ 2 ਲੱਖ ਹਾਈਡ੍ਰੋਕਸੀਕਲੋਰੋਕਵੀਨ ਗੋਲੀਆਂ ਸਟਾਕ ਵਿਚ ਹਨ। 77 ਹਜ਼ਾਰ ਐਨ-95 ਮਾਸਕ ਤੇ 6 ਲੱਖ ਤਿੰਨ ਪਰਤਾਂ ਵਾਲੇ ਮਾਸਕ ਫਿਲਹਾਲ ਮੁਹੱਈਆ ਹਨ।


Baljit Singh

Content Editor

Related News