ਕੋਰੋਨਾ ਨਾਲ ਜੰਗ ''ਚ ਇਕਜੁੱਟ ਹਿੰਦੋਸਤਾਨ, ਸਵੈ-ਸਹਾਇਤਾ ਸਮੂਹਾਂ ਨੇ ਬਣਾਏ ਇਕ ਕਰੋੜ ਮਾਸਕ

04/29/2020 4:34:49 PM

ਨਵੀਂ ਦਿੱਲੀ (ਵਾਰਤਾ)— ਕੇਂਦਰ ਸਰਕਾਰ ਦੀ ਰਾਸ਼ਟਰੀ ਸ਼ਹਿਰੀ ਰੋਜ਼ੀ-ਰੋਟੀ ਮਿਸ਼ਨ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੇ ਇਕ ਕਰੋੜ ਤੋਂ ਵੱਧ ਮਾਸਕ ਬਣਾਏ ਹਨ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਵੈ-ਸਹਾਇਤਾ ਸਮੂਹ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੇ ਜਾ ਰਹੇ ਇਹ ਮਾਸਕ ਲਾਗਤ 'ਚ ਘੱਟ ਅਤੇ ਗੁਣਵੱਤਾ 'ਚ ਬਿਹਤਰ ਹਨ। ਇਨ੍ਹਾਂ ਮਾਸਕ ਦੀ ਵੰਡ ਗੈਰ-ਸਰਕਾਰੀ ਸੰਗਠਨਾਂ ਵਲੋਂ ਸਿਹਤ ਕਰਮਚਾਰੀਆਂ ਅਤੇ ਜਨਤਾ ਵਿਚਾਲੇ ਕੀਤੀ ਜਾ ਰਹੀ ਹੈ।

ਸਰਕਾਰ ਦੀ ਇਸ ਪਹਿਲ ਨਾਲ ਨਾ ਸਿਰਫ ਔਰਤਾਂ ਦਾ ਸਸ਼ਕਤੀਕਰਨ ਹੋ ਰਿਹਾ ਹੈ, ਸਗੋਂ ਸੰਕਟ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਪੱਖੋਂ ਵੀ ਸਹਿਯੋਗ ਮਿਲ ਰਿਹਾ ਹੈ। ਇਹ ਮਾਸਕ ਰਾਜਸਥਾਨ, ਜੰਮੂ-ਕਸ਼ਮੀਰ, ਬਿਹਾਰ, ਬੰਗਾਲ, ਆਸਾਮ, ਕੇਰਲ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਔਰਤਾਂ ਆਪਣੇ ਘਰਾਂ ਵਿਚ ਬਣਾ ਰਹੀਆਂ ਹਨ।

Tanu

This news is Content Editor Tanu