ਕੋਵਿਡ-19 ਤੋਂ ਪ੍ਰਭਾਵਿਤ ਗਾਹਕਾਂ ਦੀ ਮਦਦ ਲਈ ਅੱਗੇ ਆਇਆ ਕੈਨਰਾ ਬੈਂਕ

05/23/2020 2:21:43 PM

ਬੈਂਗਲੁਰੂ (ਭਾਸ਼ਾ) : ਜਨਤਕ ਖੇਤਰ ਦੇ ਕੈਨਰਾ ਬੈਂਕ ਨੇ ਕੋਵਿਡ-19 ਨਾਲ ਪ੍ਰਭਾਵਿਤ ਕਰਜ਼ਦਾਰ ਗਾਹਕਾਂ ਨੂੰ ਕਰਜ਼ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ। ਬੈਂਕ ਨੇ ਕਿਹਾ ਕਿ ਕੈਨਰਾ ਕਰਜ਼ ਸਮਰਥਨ ਸੁਵਿਧਾ ਦੇ ਤਹਿਤ ਲੋਕਾਂ ਦੀਆਂ ਜਰੂਰਤਾਂ ਕਾਨੂੰਨੀ ਬਕਾਏ, ਤਨਖਾਹ-ਮਜ਼ਦੂਰੀ-ਬਿਜਲੀ ਦਾ ਬਿੱਲ ਜਾਂ ਕਿਰਾਇਆ ਚੁਕਾਉਣ ਲਈ ਜਲਦ ਤੋਂ ਜਲਦ ਕਰਜ ਉਪਲੱਬਧ ਕਰਵਾਏਗਾ। ਬੈਂਕ ਨੇ ਕਿਹਾ ਕਿ ਉਸ ਨੇ ਕੋਵਿਡ-19 ਸੰਕਟ ਸ਼ੁਰੂ ਹੋਣ ਦੇ ਬਾਅਦ ਤੋਂ ਖੇਤੀਬਾੜੀ, ਸਵੈ-ਸਹਾਇਤ ਸਮੂਹਾਂ ਅਤੇ ਪ੍ਰਚੂਨ ਸ਼ਰੇਣੀਆਂ ਨੂੰ 4,300 ਕਰੋੜ ਰੁਪਏ ਦੇ ਲਗਭਗ 6 ਲੱਖ ਕਰਜ਼ਿਆਂ ਨੂੰ ਪ੍ਰਵਾਨਗੀ ਦਿੱਤੀ ਹੈ।

ਆਪਣੀ ਇਸ ਨਵੀਂ ਸੁਵਿਧਾ ਦੇ ਬਾਰੇ ਵਿਚ ਗਾਹਕਾਂ ਨੂੰ ਜਾਣਕਾਰੀ ਦੇਣ ਲਈ ਬੈਂਕ ਐੱਸ.ਐੱਮ.ਐੱਸ, ਕਾਲ ਸੈਂਟਰ, ਈ-ਮੇਲ ਅਤੇ ਵਿਅਕਤੀਗਤ ਕਾਲ ਦਾ ਇਸਤੇਮਾਲ ਕਰ ਰਿਹਾ ਹੈ। ਬੈਂਕ ਨੇ ਕਿਹਾ ਕਿ ਉਸ ਨੇ ਮਾਰਚ 2020 ਤੋਂ ਅੱਜ ਦੀ ਤਾਰੀਕ ਤੱਕ ਕੰਪਨੀਆਂ, ਛੋਟੇ, ਲਘੂ ਅਤੇ ਦਰਮਿਆਨ ਉਦਮ (ਐੱਮ.ਐੱਸ.ਐੱਮ.ਈ.) ਖੇਤਰ ਨੂੰ 60,000 ਕਰੋੜ ਰੁਪਏ ਦਾ ਕਰਜੇ ਨੂੰ ਪ੍ਰਵਾਨਗੀ ਦਿੱਤੀ ਹੈ। ਕੈਨਰਾ ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਲ ਵੀ ਪ੍ਰਭਾਕਰ ਨੇ ਕਿਹਾ, ''ਸਾਨੂੰ ਭਰੋਸਾ ਹੈ ਕਿ ਇਕ ਵਾਰ ਲਾਕਡਾਊਨ ਪੂਰੀ ਤਰ੍ਹਾਂ ਹੱਟਣ ਦੇ ਬਾਅਦ ਗਾਹਕ ਇਸ ਸਹੂਲਤਾਂ ਦਾ ਪੂਰੀ ਤਰ੍ਹਾਂ ਲਾਭ ਚੁੱਕਣਗੇ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣਗੇ।

cherry

This news is Content Editor cherry