ਅਗਵਾ ਦੇ ਬਾਅਦ ਦੋ ਚਚੇਰੇ ਭਰਾਵਾਂ ਦਾ ਗਲਾ ਦਬਾ ਕੇ ਕੀਤਾ ਕਤਲ

04/10/2018 12:24:56 PM

ਉਤਰ ਪ੍ਰਦੇਸ਼— ਕਾਸਗੰਜ 'ਚ ਸੋਮਵਾਰ ਦੇਰ ਰਾਤੀ ਗੰਜਡੁੰਡਵਾਰਾ ਪਿੰਡ ਬਹੋਰਨਪੁਰ 'ਚ ਦੋ ਮਾਸੂਮ ਚਚੇਰੇ ਭਰਾਵਾਂ ਨੂੰ ਅਗਵਾ ਕਰਕੇ ਗਲਾ ਦਬਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਘਟਨਾ ਦੇ ਬਾਅਦ ਪੂਰੇ ਪਿੰਡ 'ਚ ਮਾਤਮ ਛਾਅ ਗਿਆ ਹੈ। ਤਨਾਅ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਭਾਰੀ ਪੁਲਸ ਫੌਜ ਤਾਇਨਾਤ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਐਤਵਾਰ ਤੋਂ ਲਾਪਤਾ ਸਨ। 
ਪੁਲਸ ਮੁਤਾਬਕ ਬਹੋਰਨਪੁਰ ਪਿੰਡ ਦੇ ਅਮਿਤ ਅਤੇ ਸਚਿਨ ਚਚੇਰੇ ਭਰਾ ਸਨ। ਐਤਵਾਰ ਨੂੰ ਦੋਵੇਂ ਪਿੰਡ ਸਥਿਤ ਸਕੂਲ ਦੇ ਬਾਹਰ ਖੇਡ ਰਹੇ ਸਨ। ਇਸ ਦੇ ਬਾਅਦ ਅਚਾਨਕ ਖੇਡਦੇ-ਖੇਡਦੇ ਲਾਪਤਾ ਹੋ ਗਏ। ਦੇਰ ਤੱਕ ਜਦੋਂ ਦੋਵੇਂ ਬੱਚੇ ਘਰ ਨਹੀਂ ਪੁੱਜੇ ਤਾਂ ਪਰਿਵਾਰਕ ਮੈਬਰਾਂ ਨੇ ਉਨ੍ਹਾਂ ਨੂੰ ਅਗਵਾ ਦੀ ਸ਼ਿਕਾਇਤ ਗੰਜਡੁੰਡਵਾਰਾ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ। ਪੁਲਸ ਬੱਚਿਆਂ ਦੀ ਤਲਾਸ਼ 'ਚ ਜੁੱਟੀ ਸੀ ਕਿ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਘਰ ਤੋਂ ਚਾਰ ਕਿਲੋਮੀਟਰ ਦੂਰ ਢਕਰਈ ਪਿੰਡ ਨੇੜੇ ਮਿਲੀਆਂ। ਪਰਿਵਾਰਕ ਮੈਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਘਟਨਾਂ ਦੀ ਜਾਂਚ ਕਰ ਰਹੀ ਹੈ।


Related News