ਦੋਸਤ ਨਾਲ ਮਿਲ ਕੇ ਚਚੇਰੀ ਭੈਣ ਨੂੰ ਜ਼ਿੰਦਾ ਸਾੜਿਆ, ਮਾਮਲਾ ਦਰਜ

05/11/2018 1:33:24 PM

ਸਾਗਰ— ਬਾਂਦਰੀ ਥਾਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਭਰਾ ਨੇ ਦੋਸਤ ਨਾਲ ਮਿਲ ਕੇ ਆਪਣੀ ਨਾਬਾਲਗ ਚਚੇਰੀ ਭੈਣ ਨਾਲ ਬਲਾਤਕਾਰ ਵਰਗੀ ਘਿਣੌਣੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਜਦੋਂ ਨਾਬਾਲਗ ਨੇ ਇਸ ਦਾ ਵਿਰੋਧ ਕੀਤਾ ਤਾਂ ਚਚੇਰੇ ਭਰਾ ਅਤੇ ਉਸ ਦੇ ਦੋਸਤ ਨੇ ਨਾਬਾਲਗ ਨੂੰ ਜ਼ਿੰਦਾ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ। 

PunjabKesari
ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਵੀਰਵਾਰ ਦੇਰ ਸ਼ਾਮ ਦਾ ਹੈ। ਨਾਬਾਲਗ ਲੜਕੀ ਸ਼ਾਮ ਘਰ 'ਚ ਇੱਕਲੀ ਸੀ, ਉਦੋਂ ਉਸ ਦਾ ਚਚੇਰਾ ਭਰਾ ਭਗਤ ਰੈਕਵਾਰ ਆਪਣੇ ਦੋਸਤ ਰਵਿੰਦਰ ਚਡਾਰ ਨਾਲ ਉਸ ਦੇ ਘਰ 'ਚ ਦਾਖ਼ਲ ਹੋ ਗਿਆ। ਦੋਵਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਬਾਅਦ 'ਚ ਫਰਾਰ ਹੋ ਗਏ। ਇਸ ਘਟਨਾ 'ਚ ਪੁਲਸ ਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ। ਘਟਨਾ ਦੇ 12 ਘੰਟੇ ਬਾਅਦ ਵੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਹੀਂ ਭੇਜਿਆ। ਇੱਥੇ ਪਿਛਲੇ ਇਕ ਮਹੀਨੇ 'ਚ ਇਹ ਦੂਜਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News