ਨੰਦੀਗ੍ਰਾਮ ਤੋਂ ਸ਼ੁਭੇਂਦੁ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਮਮਤਾ ਦੀ ਪਟੀਸ਼ਨ ''ਤੇ 24 ਜੂਨ ਨੂੰ ਸੁਣਵਾਈ ਕਰੇਗਾ ਕੋਰਟ

06/18/2021 1:33:36 PM

ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਨੂੰ ਚੁਣੌਤੀ ਦੇਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਟੀਸ਼ਨ 'ਤੇ ਸੁਣਵਾਈ 24 ਜੂਨ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਬੈਨਰਜੀ ਦੇ ਵਕੀਲ ਨੇ ਜੱਜ ਕੌਸ਼ਿਕ ਚੰਦਾ ਦੀ ਬੈਂਚ ਦੇ ਸਾਹਮਣੇ ਸ਼ੁੱਕਰਵਾਰ ਨੂੰ ਮਾਮਲੇ ਨੂੰ ਪੇਸ਼ ਕੀਤਾ। ਜੱਜ ਚੰਦਾ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਚੋਣ ਪਟੀਸ਼ਨ ਦੀਆਂ ਕਾਪੀਆਂ ਬਚਾਅ ਪੱਖ ਨੂੰ ਦੇਣ ਲਈ ਕਿਹਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ ਵੀਰਵਾਰ ਦਾ ਦਿਨ ਤੈਅ ਕੀਤਾ।

ਇਹ ਵੀ ਪੜ੍ਹੋ : ਮਮਤਾ ਨੂੰ ਸ਼ੁਭੇਂਦੁ ਕੋਲੋਂ ਹਾਰ ਨਹੀਂ ਸਵੀਕਾਰ, ਨੰਦੀਗ੍ਰਾਮ ਦੇ ਨਤੀਜੇ ਨੂੰ ਹਾਈ ਕੋਰਟ 'ਚ ਦਿੱਤੀ ਚੁਣੌਤੀ

ਤ੍ਰਿਣਮੂਲ ਕਾਂਗਰਸ ਮੁਖੀ ਬੈਨਰਜੀ ਨੇ ਆਪਣੀ ਪਟੀਸ਼ਨ 'ਚ ਭਾਜਪਾ ਵਿਧਾਇਕ ਅਧਿਕਾਰੀ 'ਤੇ ਜਨ ਪ੍ਰਤੀਨਿਧੀ ਕਾਨੂੰਨ, 1951 ਦੀ ਧਾਰਾ 123 ਦੇ ਅਧੀਨ ਭ੍ਰਿਸ਼ਟ ਆਚਰਨ ਕਰਨ ਦਾ ਦੋਸ਼ ਲਗਾਇਆ। ਬੈਨਰਜੀ ਨੇ ਪਟੀਸ਼ਨ 'ਚ ਇਹ ਵੀ ਦਾਅਵਾ ਕੀਤਾ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ 'ਚ ਖ਼ਰਾਬੀਆਂ ਸਨ।

DIsha

This news is Content Editor DIsha