ਚਿਦਾਂਬਰਮ ਵਿਰੁੱਧ ਦੋਸ਼-ਪੱਤਰ ’ਤੇ ਅਦਾਲਤ ਨੇ ਲਿਆ ਨੋਟਿਸ

10/21/2019 11:04:23 PM

ਨਵੀਂ ਦਿੱਲੀ – ਇਥੋਂ ਦੀ ਇਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਅਤੇ ਹੋਰਨਾਂ ਵਿਰੁੱਧ ਸੀ. ਬੀ. ਆਈ. ਵਲੋਂ ਦਾਇਰ ਦੋਸ਼-ਪੱਤਰ ਦਾ ਨੋਟਿਸ ਲਿਆ। ਉਕਤ ਵਿਅਕਤੀਆਂ ’ਤੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਅਪਰਾਧ ਕਰ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਚਿਦਾਂਬਰਮ ਦੇ ਨਾਲ ਹੀ ਕੁਝ ਅਧਿਕਾਰੀਆਂ ਵਿਰੁੱਧ ਵੀ ਦੋਸ਼-ਪੱਤਰ ਦਾਇਰ ਕੀਤੇ ਗਏ ਹਨ। 24 ਅਕਤੂਬਰ ਨੂੰ ਚਿਦਾਂਬਰਮ ਦੀ ਈ. ਡੀ. ਦੀ ਹਿਰਾਸਤ ਦੀ ਮਿਆਦ ਖਤਮ ਹੋ ਰਹੀ ਹੈ। ਉਸ ਦਿਨ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਏਗਾ।

Inder Prajapati

This news is Content Editor Inder Prajapati