ਕੋਰਟ ਨੇ 28 ਹਫ਼ਤਿਆਂ ਦੇ ਭਰੂਣ ਦਾ ਗਰਭਪਾਤ ਕਰਵਾਉਣ ਸੰਬੰਧੀ ਕੁਆਰੀ ਕੁੜੀ ਦੀ ਪਟੀਸ਼ਨ ਕੀਤੀ ਖਾਰਜ

02/01/2024 5:58:56 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ 20 ਸਾਲਾ ਅਣਵਿਆਹੀ ਔਰਤ ਨੂੰ ਆਪਣੀ 28 ਹਫ਼ਤਿਆਂ ਦੀ ਗਰਭ ਅਵਸਥਾ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭਰੂਣ ਪੂਰੀ ਤਰ੍ਹਾਂ ਵਿਕਸਿਤ ਹੈ ਅਤੇ ਭਰੂਣ ਕਤਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ (MTP) ਐਕਟ ਵੱਧ ਤੋਂ ਵੱਧ 24 ਹਫ਼ਤਿਆਂ ਤੱਕ ਭਰੂਣ ਦੇ ਗਰਭਪਾਤ ਦੀ ਆਗਿਆ ਦਿੰਦਾ ਹੈ। ਭਰੂਣ 'ਚ ਗੰਭੀਰ ਵਿਗਾੜ ਦੀ ਸਥਿਤੀ ਵਿਚ ਮੈਡੀਕਲ ਬੋਰਡ ਦੀ ਆਗਿਆ ਅਨੁਸਾਰ 24 ਹਫ਼ਤਿਆਂ ਬਾਅਦ ਵੀ ਗਰਭਪਾਤ ਕੀਤਾ ਜਾ ਸਕਦਾ ਹੈ। ਜੱਜ ਨੇ ਕਿਹਾ,“ਇਹ ਅਦਾਲਤ 28 ਹਫ਼ਤਿਆਂ ਵਿਚ ਗਰਭਪਾਤ ਦੀ ਇਜਾਜ਼ਤ ਨਹੀਂ ਦੇਵੇਗੀ। ਮੈਂ 28 ਹਫ਼ਤਿਆਂ ਦੇ ਪੂਰੀ ਤਰ੍ਹਾਂ ਵਿਕਸਿਤ ਭਰੂਣ ਲਈ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ। ਰਿਪੋਰਟ 'ਚ ਮੈਨੂੰ ਭਰੂਣ 'ਚ ਕੋਈ ਵਿਗਾੜ ਨਜ਼ਰ ਨਹੀਂ ਆ ਰਿਹਾ ਹੈ। ਭਰੂਣ ਕਤਲ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।''

ਇਹ ਵੀ ਪੜ੍ਹੋ : ਵਿਆਹ ਦੇ ਜੋੜੇ 'ਚ ਪ੍ਰੀਖਿਆ ਦੇਣ ਯੂਨੀਵਰਸਿਟੀ ਪਹੁੰਚੀ ਲਾੜੀ, ਸਹੁਰੇ ਪਰਿਵਾਰ ਨੇ ਕੀਤੀ ਪੂਰੀ ਸਪੋਰਟ

ਆਪਣੀ ਪਟੀਸ਼ਨ 'ਚ ਕੁੜੀ ਨੇ ਕਿਹਾ ਕਿ ਉਹ ਸਹਿਮਤੀ ਨਾਲ ਸੰਬੰਧ 'ਚ ਸੀ ਅਤੇ ਉਸ ਨੂੰ ਆਪਣੀ ਗਰਭ ਅਵਸਥਾ ਬਾਰੇ ਹਾਲ 'ਚ ਪਤਾ ਲੱਗਾ। ਕੁੜੀ ਦਾ ਪ੍ਰਤੀਨਿਧੀਤੱਵ ਕਰ ਰਹੇ ਵਕੀਲ ਅਮਿਤ ਮਿਸ਼ਰਾ ਨੇ ਕਿਹਾ ਕਿ ਉਸ ਨੂੰ ਇਸ ਬਾਰੇ 25 ਜਨਵਰੀ ਨੂੰ ਪਤਾ ਲੱਗਾ, ਜਦੋਂ ਉਸ ਦਾ ਗਰਭ 27 ਹਫ਼ਤਿਆਂ ਦਾ ਹੋ ਚੁੱਕਿਆ ਸੀ। ਵਕੀਲ ਨੇ ਕਿਹਾ ਕਿ ਕੁੜੀ ਨੇ ਗਰਭਪਾਤ ਲਈ ਡਾਕਟਰਾਂ ਤੋਂ ਸਲਾਹ ਲਈ, ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਦੀ ਸਥਿਤੀ 'ਚ ਨਹੀਂ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਕਿਉਂਕਿ ਇਹ ਐਮਟੀਬੀ ਐਕਟ ਦੇ ਅਧੀਨ 24 ਹਫ਼ਤਿਆਂ ਦੀ ਮਿਆਦ ਤੋਂ ਵੱਧ ਸੀ। ਵਕੀਲ ਨੇ ਕਿਹਾ ਕਿ ਕੁੜੀ ਦੇ ਪਰਿਵਾਰ 'ਚ ਕਿਸੇ ਨੂੰ ਵੀ ਉਸ ਦੀ ਗਰਭ ਅਵਸਥਾ ਬਾਰੇ ਨਹੀਂ ਪਤਾ ਸੀ ਅਤੇ ਕਿਉਂਕਿ ਉਹ ਕੁਆਰ ਹੈ, ਇਸ ਲਈ ਉਸ ਦੇ ਮਾਮਲੇ 'ਤੇ ਐੱਮਟੀਪੀ ਲਈ ਵਿਚਾਰ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਅਦਾਲਤ ਤੋਂ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼), ਦਿੱਲੀ ਨੂੰ ਕੁੜੀ ਦੀ ਮੈਡੀਕਲ ਜਾਂਚ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਕੀ ਹੈ ਅਤੇ ਭਰੂਣ ਕਿਵੇਂ ਹੈ। ਹਾਲਾਂਕਿ ਅਦਾਲਤ ਨੇ ਪ੍ਰਾਰਥਨਾ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha