ਨੀਰਵ ਦੇ ਘਰੋਂ ਜ਼ਬਤ ਪੇਂਟਿੰਗਜ਼ ਦੀ ਨੀਲਾਮੀ ’ਤੇ ਰੋਕ ਲਾਉਣ ਤੋਂ ਅਦਾਲਤ ਨੇ ਕੀਤੀ ਨਾਂਹ

03/04/2020 8:22:53 PM

ਮੁੰਬਈ – ਬੰਬਈ ਹਾਈ ਕੋਰਟ ਨੇ ਈ. ਡੀ. ਵਲੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਘਰੋਂ ਜ਼ਬਤ ਕੀਤੀਆਂ ਗਈਆਂ ਕੁਝ ਦੁਰਲੱਭ ਪੇਂਟਿੰਗਜ਼ ਦੀ ਨੀਲਾਮੀ ਦੀ ਪ੍ਰਕਿਰਿਆ ’ਤੇ ਰੋਕ ਲਾਉਣ ਤੋਂ ਬੁੱਧਵਾਰ ਨਾਂਹ ਕਰ ਦਿੱਤੀ। ਨੀਲਾਮੀ ਸ਼ੁੱਕਰਵਾਰ ਨੂੰ ਹੋਣੀ ਹੈ। ਕਾਰਜਵਾਹਕ ਮੁੱਖ ਜੱਜ ਬੀ. ਪੀ. ਧਰਮਾਧਿਕਾਰੀ ਅਤੇ ਜਸਟਿਸ ਐੱਨ. ਆਰ. ਬੋਰਕਰ ’ਤੇ ਆਧਾਰਿਤ ਬੈਂਚ ਨੇ ਨੀਰਵ ਦੇ ਬੇੇਟੇ ਰੋਹਿਨ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ’ਤੇ ਰੋਹਿਨ ਟਰੱਸਟ ਦਾ ਮਾਲਕਾਨਾ ਹੱਕ ਹੈ, ਜਿਸ ਦਾ ਉਹ ਇਕ ਲਾਭ ਹਾਸਲ ਕਰਨ ਵਾਲਾ ਹੈ। ਇਸ ਦਾ ਮਾਲਕ ਨੀਰਵ ਨਹੀਂ ਹੈ। ਰੋਹਿਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਨ੍ਹਾਂ ਨੂੰ ਅਪਰਾਧ ਰਾਹੀਂ ਹਾਸਲ ਕੀਤਾ ਧਨ ਨਹੀਂ ਮੰਨਿਆ ਜਾ ਸਕਦਾ।

Inder Prajapati

This news is Content Editor Inder Prajapati