ਤੇਜ ਪ੍ਰਤਾਪ ਨੂੰ ਕੋਰਟ ਦਾ ਆਦੇਸ਼, ''ਐਸ਼ਵਰਿਆ ਨੂੰ ਹਰ ਮਹੀਨੇ ਦੇਵੇ ਮੈਂਟੇਨੈਂਸ''

12/25/2019 2:01:04 AM

ਪਟਨਾ — ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਅਤੇ ਐਸ਼ਵਰਿਆ ਵਿਚਾਲੇ ਚੱਲ ਰਹੇ ਕੇਸ 'ਚ ਅਦਾਲਤ ਨੇ ਫੈਸਲਾ ਸੁਣਾਇਆ ਹੈ। ਹੇਠਲੀ ਅਦਾਲਤ ਦੀ ਫੈਮਲੀ ਕੋਰਟ ਨੇ ਨਿਰਦੇਸ਼ ਜਾਰੀ ਕਰ ਕਿਹਾ ਹੈ ਕਿ ਤੇਜ ਪ੍ਰਤਾਪ ਨੂੰ 22 ਹਜ਼ਾਰ ਰੁਪਏ ਹਰ ਮਹੀਨੇ ਐਸ਼ਵਰਿਆ ਨੂੰ ਗੁਜਾਰਾ ਭੱਤਾ ਦੇ ਰੂਪ 'ਚ ਦੇਣਾ ਹੋਵੇਗਾ। ਨਾਲ ਹੀ ਅਦਾਲਤ ਨੇ ਦੋ ਲੱਖ ਰੁਪਏ ਦਾ ਮੁਕੱਦਮੇ ਦਾ ਖਰਚ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਮੈਂਟੇਨੈਂਸ ਨੂੰ ਲੈ ਕੇ ਐਸ਼ਵਰਿਆ ਨੇ ਫੈਮਿਲੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਕੋਰਟ ਨੇ ਐਸ਼ਵਰਿਆ ਦੀ ਪਟੀਸ਼ਨ 'ਤੇ ਇਹ ਫੈਸਲਾ ਸੁਣਾਇਆ ਹੈ।

Inder Prajapati

This news is Content Editor Inder Prajapati