ਜੰਮੂ-ਕਸ਼ਮੀਰ ਦੇ ਸਾਬਕਾ DSP ਦਵਿੰਦਰ ਸਿੰਘ ਵਿਰੁੱਧ ਪੇਸ਼ੀ ਵਾਰੰਟ ਜਾਰੀ

05/07/2020 4:41:13 PM

ਨਵੀਂ ਦਿੱਲੀ/ਜੰਮੂ— ਦਿੱਲੀ ਦੀ ਇਕ ਅਦਾਲਤ ਨੇ ਜੰਮੂ-ਕਸ਼ਮੀਰ ਪੁਲਸ ਦੇ ਸਸਪੈਂਡ ਡੀ. ਐੱਸ. ਪੀ ਦਵਿੰਦਰ ਸਿੰਘ ਵਿਰੁੱਧ ਵੀਰਵਾਰ ਭਾਵ ਅੱਜ ਪੇਸ਼ੀ ਵਾਰੰਟ ਜਾਰੀ ਕੀਤਾ। ਦੱਸ ਦੇਈਏ ਕਿ ਦਵਿੰਦਰ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਪੁਲਸ ਨੇ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਕਸ਼ਮੀਰ ਘਾਟੀ ਪਾਰ ਕਰਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਦਵਿੰਦਰ ਦੇ ਵਕੀਲ ਪ੍ਰਸ਼ਾਂਤ ਪ੍ਰਕਾਸ਼ ਨੇ ਦੱਸਿਆ ਕਿ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਨੇ ਜੰਮੂ-ਕਸ਼ਮੀਰ ਦੇ ਹੀਰਾ ਨਗਰ ਜੇਲ ਦੇ ਅਧਿਕਾਰੀਆਂ ਨੂੰ ਸਿੰਘ ਨੂੰ 18 ਮਈ ਨੂੰ ਇੱਥੇ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਦਵਿੰਦਰ ਸਿੰਘ ਅਜੇ ਹੀਰਾ ਨਗਰ ਜੇਲ 'ਚ ਬੰਦ ਹੈ। ਜੱਜ ਨੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਜਾਵੇਦ ਇਕਬਾਲ, ਸਈਦ ਨਾਵੀਦ ਮੁਸ਼ਤਾਕ ਅਤੇ ਇਮਰਾਨ ਸ਼ਫੀ ਮੀਰ ਵਿਰੁੱਧ ਵੀ ਪੇਸ਼ੀ ਵਾਰੰਟ ਜਾਰੀ ਕੀਤਾ ਹੈ। ਤਿਹਾੜ ਜੇਲ ਦੇ ਅਧਿਕਾਰੀਆਂ ਨੇ ਜੱਜ ਨੇ ਦੱਸਿਆ ਸੀ ਕਿ ਦੋਸ਼ੀਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੰਮੂ-ਕਸ਼ਮੀਰ 'ਚ ਜੇਲ 'ਚ ਬੰਦ ਹਨ। ਇਸ ਤੋਂ ਬਾਅਦ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਡੀ. ਐੱਸ. ਪੀ. ਨੂੰ ਦੋ ਅੱਤਵਾਦੀਆਂ ਨੂੰ ਇਕ ਵੱਖਵਾਦੀ ਵਰਕਰ ਨਾਲ ਗ੍ਰਿ੍ਰਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਉਸ ਵੇਲੇ ਦਾ ਡੀ. ਐੱਸ. ਪੀ. ਇਨ੍ਹਾਂ ਸਾਰਿਆਂ ਨੂੰ ਕਸ਼ਮੀਰ ਤੋਂ ਚੰਡੀਗੜ੍ਹ ਲੈ ਕੇ ਜਾ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਡੀ. ਐੱਸ. ਪੀ. ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

Tanu

This news is Content Editor Tanu