ਨਿਦਾ ਖਾਨ ਦੀ ਵੱਡੀ ਜਿੱਤ, ''ਤਿੰਨ ਤਲਾਕ'' ਨੂੰ ਅਦਾਲਤ ਨੇ ਗੈਰ-ਕਾਨੂੰਨੀ ਐਲਾਨਿਆ

07/18/2018 2:09:24 PM

ਨਵੀਂ ਦਿੱਲੀ— ਬਰੇਲੀ ਦੀ ਇਕ ਅਦਾਲਤ ਨੇ ਤਿੰਨ ਤਲਾਕ ਦੀ ਪੀੜਤਾ ਨਿਦਾ ਖਾਨ ਨੂੰ ਵੱਡੀ ਰਾਹਤ ਦਿੱਤੀ ਹੈ। ਬਰੇਲੀ ਦੀ ਅਦਾਲਤ ਨੇ ਨਿਦਾ ਖਾਨ ਨੂੰ ਪਤੀ ਵੱਲੋਂ ਦਿੱਤੇ ਗਏ ਤਿੰਨ ਤਲਾਕ ਨੂੰ ਗੈਰ-ਕਾਨੂੰਨ ਐਲਾਨਿਆ ਹੈ। ਅਦਾਲਤ ਨੇ ਤਿੰਨ ਤਲਾਕ ਦੀ ਸ਼ਿਕਾਰ ਨਿਦਾ ਖਾਨ ਦੇ ਪਤੀ ਸ਼ੀਰਾਨ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਗਿਆ ਹੈ, ਜਿਸ 'ਚ ਉਸ ਨੇ ਘਰੇਲੂ ਹਿੰਸਾ ਦੇ ਕੇਸ 'ਤੇ ਸਟੇਅ ਲਗਾਉਣ ਦੀ ਮੰਗ ਕੀਤੀ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ। 


ਨਿਦਾ ਦਾ ਵਿਆਹ ਸ਼ੀਰਾਨ ਰਜਾ ਖਾਂ ਨਾਲ 16 ਜੁਲਾਈ 2015 ਨੂੰ ਵਿਆਹ ਹੋਇਆ ਸੀ ਪਰ ਬਾਅਦ 'ਚ 5 ਫਰਵਰੀ 2016 ਨੂੰ ਉਨ੍ਹਾਂ ਦਾ ਤਲਾਕ ਹੋ ਗਿਆ। ਉਸ ਦੇ ਬਾਅਦ ਨਿਦਾ ਨੇ ਅਦਾਲਤ ਦਾ ਸਹਾਰਾ ਲਿਆ। ਇੱਥੇ ਹੀ ਨਹੀਂ ਨਿਦਾ ਤਲਾਕਸ਼ੁੱਦਾ ਔਰਤਾਂ ਲਈ ਵੀ ਅੰਦੋਲਨ ਕਰ ਰਹੀ ਹੈ। ਨਿਦਾ ਦਾ ਕਹਿਣਾ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਦਾਜ ਲਈ ਪਰੇਸ਼ਾਨ ਕੀਤਾ ਜਾਣ ਲੱਗਾ ਅਤੇ ਮੰਗ ਪੂਰੀ ਨਾ ਹੋਣ 'ਤੇ ਉਸ ਨੂੰ 3 ਵਾਰ ਤਲਾਕ, ਤਲਾਕ, ਤਲਾਕ ਕਹਿ ਕੇ ਘਰੋਂ ਕੁੱਟਮਾਰ ਕਰਕੇ ਕੱਢ ਦਿੱਤਾ। ਜਿਸ ਦੇ ਬਾਅਦ ਉਸ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿੱਥੇ ਉਸ ਨੂੰ ਵੱਡੀ ਜਿੱਤ ਮਿਲੀ।
ਦੱਸ ਦਈਏ ਕਿ ਤਿੰਨ ਤਲਾਕ ਖਿਲਾਫ ਆਵਾਜ਼ ਚੁੱਕਣ ਨੂੰ ਲੈ ਕੇ ਪਿਛਲੇ ਦਿਨੀਂ ਮੁਸਲਿਮ ਮਹਿਲਾ ਨਿਦਾ ਖਾਨ ਖਿਲਾਫ ਫਤਵਾ ਜਾਰੀ ਹੋ ਗਿਆ ਸੀ। ਇਹ ਫਤਵਾ ਬਰੇਲੀ ਦੇ ਤਾਕਤਵਰ ਅਤੇ ਪ੍ਰਭਾਵਸ਼ਾਲੀ ਸ਼ਹਿਰ ਇਮਾਮਾ ਮੁਫਤੀ ਖੁਰਸ਼ੀਦ ਆਲਮ ਨੇ ਜਾਰੀ ਕੀਤਾ। ਫਤਵੇ 'ਚ ਕਿਹਾ ਗਿਆ ਕਿ ਜੇਕਰ ਨਿਦਾ ਖਾਨ ਬੀਮਾਰ ਪੈਂਦੀ ਹੈ ਤਾਂ ਉਸ ਨੂੰ ਦਵਾਈ ਮੁਹੱਈਆ ਨਾ ਕਰਵਾਈ ਜਾਵੇ। ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਜਨਾਜ਼ੇ 'ਚ ਕੋਈ ਵਿਅਕਤੀ ਸ਼ਾਮਲ ਨਹੀਂ ਹੋਵੇਗਾ।