ਰਾਜ ਸਭਾ ਸਪੀਕਰ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਰਾਘਵ ਚੱਢਾ : ਸੁਪਰੀਮ ਕੋਰਟ

11/03/2023 2:07:21 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਮੁਅੱਤਲ ਸੰਸਦ ਮੈਂਬਰ ਰਾਘਵ ਚੱਢਾ ਨੂੰ ਚੋਣ ਕਮੇਟੀ ਦੇ ਮੁੱਦੇ 'ਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਅਤੇ ਉਮੀਦ ਜਤਾਈ ਕਿ ਸਪੀਕਰ ਇਸ ਮਾਮਲੇ 'ਤੇ ਹਮਦਰਦੀ ਭਰਿਆ ਰੁਖ ਅਪਣਾਉਣਗੇ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਅਟਾਰਨੀ ਜਨਰਲ ਆਰ. ਵੈਂਕਟਰਮਣੀ ਤੋਂ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਮਾਮਲੇ ਸੰਬੰਧੀ ਅੱਗੇ ਦੇ ਘਟਨਾਕ੍ਰਮ  ਬਾਰੇ ਉਸ ਨੂੰ ਜਾਣੂ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ : ਅਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ 'ਤਾਰੀਖ਼-ਪੇ-ਤਾਰੀਖ਼' ਅਦਾਲਤ ਬਣੇ : ਚੀਫ਼ ਜਸਟਿਸ ਚੰਦਰਚੂੜ

ਚੀਫ਼ ਜਸਟਿਸ ਨੇ ਕਿਹਾ ਕਿ ਚੱਢਾ ਨੂੰ ਇਸ ਮਾਮਲੇ 'ਤੇ ਬਿਨਾਂ ਸ਼ਰਤ ਮੰਗਣ ਲਈ ਰਾਜ ਸਭਾ ਦੇ ਸਪੀਕਰ ਨੂੰ ਮਿਲਣਾ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਉੱਪ ਰਾਸ਼ਟਰਪਤੀ ਇਸ ਪੂਰੇ ਮਾਮਲੇ 'ਤੇ ਹਮਦਰਦੀ ਭਰਿਆ ਰਵੱਈਆ ਅਪਣਾਉਣਗੇ ਅਤੇ ਇਸ ਸੰਬੰਧ 'ਚ ਅੱਗੇ ਕਦਮ ਚੁੱਕਣਗੇ। ਚੱਢਾ 11 ਅਗਸਤ ਤੋਂ ਉਸ ਸਮੇਂ ਤੋਂ ਮੁਅੱਤਲ ਹਨ, ਜਦੋਂ ਕੁਝ ਸੰਸਦ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ 'ਆਪ' ਨੇਤਾ ਨੇ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਇਕ ਪ੍ਰਸਤਾਵ 'ਚ ਉਨ੍ਹਾਂ ਦਾ ਨਾਂ ਜੋੜਿਆ। ਦੋਸ਼ ਲਗਾਉਣ ਵਾਲੇ ਜ਼ਿਆਦਾਤਰ ਸੰਸਦ ਮੈਂਬਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹਨ। ਪ੍ਰਸਤਾਵ 'ਚ ਵਿਵਾਦਿਤ ਦਿੱਲੀ ਸੇਵਾ ਬਿੱਲ ਦੀ ਜਾਂਚ ਲਈ ਇਕ ਚੋਣ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha