ਜਿਗੀਸ਼ਾ ਕਤਲਕਾਂਡ: ਅਦਾਲਤ ਨੇ ਇਕ ਹੋਰ ਮਾਮਲੇ ''ਚ ਦੋਸ਼ੀ ਠਹਿਰਾਇਆ ਕਾਤਲ

08/27/2016 10:01:37 AM

ਨਵੀਂ ਦਿੱਲੀ— ਜਿਗੀਸ਼ਾ ਘੋਸ਼ ਕਤਲ ਮਾਮਲੇ ''ਚ ਮੌਤ ਦੀ ਸਜ਼ਾ ਪਾਏ ਇਕ ਦੋਸ਼ੀ ਨੂੰ ਦਿੱਲੀ ਦੀ ਇਕ ਅਦਾਲਤ ਨੇ ਕੈਬ ਚਾਲਕ ਦੇ ਕਤਲ ਦੇ ਇਕ ਹੋਰ ਮਾਮਲੇ ''ਚ ਵੀ ਦੋਸ਼ੀ ਠਹਿਰਾਇਆ। ਐਡੀਸ਼ਨ ਸੈਸ਼ਨ ਜਸਟਿਸ ਸੰਦੀਪ ਯਾਦਵ ਨੇ ਰਵੀ ਕਪੂਰ ਅਤੇ ਇਕ ਹੋਰ ਦੋਸ਼ੀ ਅਜੇ ਕੁਮਾਰ ਨੂੰ ਜਨਵਰੀ 2009 ''ਚ ਕੈਬ ਚਾਲਕ ਮੁਹੰਮਦ ਨਦੀਮ ਨੂੰ ਅਗਵਾ ਕਰਨ ਅਤੇ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਰਵੀ ਕਪੂਰ ਨੂੰ 28 ਸਾਲਾ ਆਈ.ਟੀ. ਅਧਿਕਾਰੀ ਜਿਗੀਸ਼ਾ ਦੇ ਕਤਲ ਦੇ ਮਾਮਲੇ ''ਚ ਇਸੇ ਹਫਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 2 ਹੋਰ ਦੋਸ਼ੀਆਂ ਆਰਿਫ ਅਤੇ ਅਜੇ ਸੇਠੀ ਨੂੰ ਚੋਰੀ ਦੀ ਸੰਪਤੀ ਰੱਖਣ ਦੇ ਅਧੀਨ ਅਪਰਾਧ ਲਈ ਦੋਸ਼ੀ ਠਹਿਰਾਇਆ। ਬੈਂਚ ਨੇ ਦਿੱਲੀ ਸਰਕਾਰ ਨੂੰ ਚਾਰ ਦੋਸ਼ੀਆਂ ਦੇ ਆਚਰਨ ਅਤੇ ਮੁੜ ਵਸੇਬੇ ਦੀ ਗੁੰਜਾਇਸ਼ ਬਾਰੇ ਉਸ ਨੂੰ ਜਾਣੂੰ ਕਰਵਾਉਣ ਲਈ ਕਿਹਾ ਅਤੇ ਸਜ਼ਾ ''ਤੇ ਫੈਸਲੇ ਲਈ 4 ਹਫਤਿਆਂ ''ਚ ਸਜ਼ਾ ਦੀ ਸਾਬਕਾ ਰਿਪੋਰਟ ਮੰਗੀ। 
ਅਦਾਲਤ ਇਕ ਅਕਤੂਬਰ ਨੂੰ ਸਜ਼ਾ ''ਤੇ ਦਲੀਲਾਂ ਸੁਣੇਗੀ। ਇਸਤਗਾਸਾ ਅਨੁਸਾਰ, 8 ਜਨਵਰੀ 2009 ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਦੱਖਣ ਦਿੱਲੀ ਦੇ ਵਸੰਤ ਕੁੰਜ ਖੇਤਰ ''ਚ ਇਕ ਹੋਰ ਖੇਤਰ ''ਚ ਇਕ ਲਾਸ਼ ਮਿਲੀ ਹੈ, ਜਿਸ ''ਤੇ ਗੋਲੀਆਂ ਦੇ ਨਿਸ਼ਾਨ ਹਨ। ਕਪੂਰ ਨੂੰ 23 ਮਾਰਚ 2009 ਨੂੰ ਜਦੋਂ ਇਕ ਹੋਰ ਕਤਲ ਦੇ ਮਾਮਲੇ ''ਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਨਦੀਮ ਦੇ ਕਤਲ ''ਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ। ਕਪੂਰ ਅਤੇ ਤਿੰਨ ਹੋਰ ਦੇ ਖਿਲਾਫ 2008 ''ਚ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੇ ਕਥਿਤ ਕਤਲ ਦੇ ਮਾਮਲੇ ''ਚ ਵੀ ਸੁਣਵਾਈ ਚੱਲ ਰਹੀ ਹੈ।

Disha

This news is News Editor Disha