ਮਿਸ ਕਾਲ ਨਾਲ ਪਿਆਰ ਤੇ ਫਿਰ ਥਾਣੇ 'ਚ ਹੋਇਆ ਵਿਆਹ

Saturday, Mar 31, 2018 - 01:04 AM (IST)

ਜੌਨਪੁਰ— ਪਿਆਰ ਕਦੋਂ, ਕਿਥੇ ਤੇ ਕਿਵੇਂ ਹੋ ਜਾਵੇ ਇਸ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਹੁੰਦਾ। ਕੁਝ ਅਜਿਹਾ ਹੀ ਇਕ ਮਾਮਲਾ ਜ਼ਿਲੇ ਦੇ ਨੇਵੜੀਆ ਥਾਣਾ ਇਲਾਕੇ 'ਚ ਦੇਖਣ ਨੂੰ ਮਿਲਿਆ ਹੈ। ਮਿਸ ਕਾਲ ਨਾਲ ਸ਼ੁਰੂ ਹੋਈ ਗੱਲਬਾਤ ਪਿਆਰ 'ਚ ਬਦਲ ਗਈ। ਕਿਸੇ ਫਿਲਮ ਦੀ ਕਹਾਣੀ ਵਾਂਗ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤੇ ਤਿੰਨ ਦਿਨ ਦੀ ਪੰਚਾਇਤ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਸ ਚੌਕੀ 'ਚ ਦੋਵਾਂ ਦਾ ਵਿਆਹ ਦੀ ਕਰਵਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਨੇਵੜੀਆ ਥਾਣਾ ਇਲਾਕੇ 'ਚ ਜਵੰਸੀਪੁਰ ਪਿੰਡ ਨਿਵਾਸੀ ਰਾਮਪਾਲ ਕੰਨੌਜੀਆ ਦੀ ਬੇਟੀ ਗੁੱਡੀ ਦੇਵੀ 8 ਮਹੀਨੇ ਪਹਿਲਾਂ ਕਿਸੇ ਨੂੰ ਫੋਨ ਕਰ ਰਹੀ ਸੀ। ਇਕ ਨੰਬਰ ਗਲਤ ਹੋ ਜਾਣ ਕਾਰਨ ਫੋਨ ਹਰਦੋਈ ਜ਼ਿਲੇ ਦੇ ਗੁਲਾਬਪੁਰਵਾ ਪਿੰਡ ਦੇ ਨੌਜਵਾਨ ਰਜਨੀਸ਼ ਲੋਧੀ ਨੂੰ ਲੱਗ ਗਿਆ ਤੇ ਉਸ ਨੂੰ ਮਿਸ ਕਾਲ ਚਲੀ ਗਈ। ਇਸ ਤੋਂ ਬਾਅਦ ਜਦੋਂ ਰਜਨੀਸ਼ ਨੇ ਕਾਲ ਕੀਤੀ ਤਾਂ ਉਸ ਦੀ ਗੱਲ ਗੁੱਡੀ ਨਾਲ ਹੋਈ ਤੇ ਹੌਲੀ-ਹੌਲੀ ਦੋਵਾਂ ਦੀ ਗੱਲ ਵਧਦੀ ਗਈ। ਦੋਵਾਂ ਵਿਚਾਲੇ ਪਿਆਰ ਦੀ ਪੀਂਘ ਇੰਨੀ ਗੂੜੀ ਪਈ ਕਿ ਰਜਨੀਸ਼ ਆਪਣਾ ਕੰਮ ਕਾਰ ਛੱਡ ਭਦੋਹੀ ਆ ਗਿਆ ਤੇ ਉਥੇ ਹੀ ਕੰਮ ਕਰਨ ਲੱਗਿਆ। ਇਸ ਤੋਂ ਬਾਅਦ ਗੁੱਡੀ ਉਸ ਨੂੰ ਮਿਲਣ ਗਈ ਤੇ ਦੋਵੇਂ ਇਕ-ਦੂਜੇ ਦੇ ਹੀ ਹੋ ਗਏ। ਇਸ ਤੋਂ ਬਾਅਦ ਦੋਵੇਂ 4 ਮਾਰਚ ਨੂੰ ਹਰਦੋਈ ਆ ਗਏ। 
ਉੱਧਰ ਗੁੱਡੀ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਬਹੁਤ ਭਾਲ ਕੀਤੀ ਤਾਂ ਸਹੇਲੀਆਂ ਤੋਂ ਪਤਾ ਲੱਗਿਆ ਕਿ ਰਜਨੀਸ਼ ਨਾਂ ਦੇ ਲੜਕੇ ਨਾਲ ਗੱਲ ਕਰਦੀ ਸੀ। ਸਹੇਲੀਆਂ ਦੀ ਤਰਜ 'ਤੇ ਪਰਿਵਾਰ ਭਦੋਹੀ ਗਿਆ ਤੇ ਲੜਕੇ ਦਾ ਨਾਂ ਪਤਾ ਕੰਪਨੀ ਮਾਲਕ ਤੋਂ ਲੈ ਕੇ 8 ਮਾਰਚ ਨੂੰ ਨੇਵੜੀਆ ਥਾਣੇ 'ਚ ਰਜਨੀਸ਼ ਦੇ ਨਾਂ 'ਤੇ ਨਬਾਲਿਗ ਲੜਕੀ ਨੂੰ ਅਗਵਾ ਕਰਨ ਦਾ ਮੁਕੱਦਮਾ ਦਰਜ ਕਰਵਾਇਆ। ਉਸ ਦਾ ਨੰਵਰ ਜਦੋਂ ਸਰਵਿਲਾਂਸ 'ਤੇ ਲਗਾਇਆ ਗਿਆ ਤਾਂ ਚੌਕੀ ਇੰਚਾਰਜ ਭੁਪੇਂਦਰ ਦੁਬੇ ਤੇ ਪਰਿਵਾਰ ਹਰਦੇਈ ਗਏ ਤੇ ਲੜਕੀ ਨੂੰ ਬਰਾਮਦ ਕਰਕੇ ਜੋੜੇ ਨੂੰ ਥਾਣੇ ਲੈ ਕੇ ਆਏ। ਲੜਕੀ ਆਪਣੀ ਜ਼ਿੱਦ 'ਤੇ ਅੜੀ ਰਹੀ ਕਿ ਉਹ ਬਾਲਗ ਹੈ ਤੇ ਵਿਆਹ ਰਜਨੀਸ਼ ਨਾਲ ਹੀ ਕਰੇਗੀ। ਤਿੰਨ ਦਿਨ ਚੱਲੀ ਪੰਚਾਇਤ ਤੋਂ ਬਾਅਦ ਦੋਵਾਂ ਦੇ ਪਰਿਵਾਰ ਵਾਲੇ ਰਾਜ਼ੀ ਹੋ ਗਏ। ਇਸ ਅਨੋਖੇ ਵਿਆਹ ਦੀ ਪੂਰੇ ਇਲਾਕੇ 'ਚ ਚਰਚਾ ਰਹੀ। ਇਸ ਸਬੰਧ 'ਚ ਥਾਣਾ ਇੰਚਾਰਜ ਨੇ ਕਿਹਾ ਕਿ ਦੋਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ ਤੇ ਦੋਵੇਂ ਬਾਲਗ ਹਨ।


Related News