ਸੰਯੁਕਤ ਪਰਿਵਾਰ ਟੁੱਟਣ ਲਈ ਨੂੰਹਾਂ ਨੂੰ ਜ਼ਿੰਮੇਵਾਰ ਮੰਨਣਾ ਪੂਰੀ ਤਰ੍ਹਾਂ ਗਲਤ

12/02/2019 11:58:25 AM

ਅਹਿਮਦਾਬਾਦ— ਦੇਸ਼ 'ਚ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਅਤੇ ਉਸ ਦਾ ਮੁੱਖ ਕਾਰਨ ਨੂੰਹਾਂ ਹਨ, ਅਜਿਹੀ ਮਾਨਤਾ ਪੂਰੀ ਤਰ੍ਹਾਂ ਗਲਤ ਹੈ। ਆਈ.ਆਈ.ਟੀ. ਗਾਂਧੀਨਗਰ ਨੇ ਅਹਿਮਦਾਬਾਦ ਦੇ 453 ਸੰਯੁਕਤ ਪਰਿਵਾਰਾਂ 'ਤੇ ਕੀਤੇ ਗਏ ਸਰਵੇ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ। ਸਰਵੇ 'ਚ 75 ਫੀਸਦੀ ਨੂੰਹਾਂ ਨੇ ਮੰਨਿਆ ਕਿ ਸੰਯੁਕਤ ਪਰਿਵਾਰ 'ਚ ਝਗੜੇ ਹੁੰਦੇ ਹਨ ਪਰ ਇਸ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪਿਆਰ ਘੱਟ ਨਹੀਂ ਹੁੰਦਾ। ਸੋਧਕਰਤਾ ਅਤੇ ਆਈ.ਆਈ.ਟੀ. ਗਾਂਧੀਨਗਰ ਦੀ ਅਸਿਸਟੈਂਟ ਪ੍ਰੋਫੈਸਰ ਡਾ. ਤਨਿਸ਼ਠਾ ਸਾਮੰਤ ਨੇ ਕਿਹਾ ਕਿ ਦੇਸ਼ 'ਚ ਬਿਰਧ ਆਸ਼ਰਮਾਂ ਦੀ ਵਧਦੀ ਗਿਣਤੀ ਕਾਰਨ ਸਰਵੇਖਣ ਦੀ ਇਹ ਥੀਮ ਚੁਣੀ ਗਈ। ਇਸ ਲਈ ਇੰਡੀਅਨ ਕਾਊਂਸਿਲ ਆਫ ਸੋਸ਼ਲ ਰਿਸਰਚ ਦਾ ਵੀ ਸਹਿਯੋਗ ਲਿਆ ਗਿਆ। ਦੇਸ਼ 'ਚ ਇਸ ਤੋਂ ਪਹਿਲਾਂ ਨੂੰਹਾਂ ਦੀ ਭੂਮਿਕਾ 'ਤੇ ਕੋਈ ਅਧਿਕਾਰਤ ਸਰਵੇ ਨਹੀਂ ਹੋਇਆ ਹੈ। ਇਸ 'ਚ 50 ਫੀਸਦੀ ਲੋਕਾਂ ਨੇ ਇਹ ਵੀ ਮੰਨਿਆ ਕਿ ਪਰਿਵਾਰ ਤਾਂ ਸੰਯੁਕਤ ਹੀ ਹੋਣਾ ਚਾਹੀਦਾ।

ਡਾ. ਸਾਮੰਤ ਨੇ ਕਿਹਾ ਕਿ ਦੇਸ਼ 'ਚ 86 ਫੀਸਦੀ ਪਰਿਵਾਰ ਸੰਯੁਕਤ ਰੂਪ ਨਾਲ ਰਹਿੰਦੇ ਹਨ। ਇਸ ਦੇ ਬਾਵਜੂਦ ਬਿਰਧ ਆਸ਼ਰਮਾਂ ਦਾ ਪ੍ਰਮਾਣ ਵਧ ਹੈ। ਮੌਜੂਦਾ ਸਮੇਂ ਬੱਚੇ ਵੀ ਮੰਨਦੇ ਹਨ ਕਿ ਆਰਥਿਕ ਸੰਕਟ ਦੇ ਸਮੇਂ ਪਰਿਵਾਰ ਦੇ ਵੱਡੇ-ਬਜ਼ੁਰਗ ਹੀ ਮਦਦਗਾਰ ਸਾਬਿਤ ਹੁੰਦੇ ਹਨ। ਸਰਵੇ 'ਚ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਜੈਨ ਧਰਮ ਦੇ ਸੰਯੁਕਤ ਪਰਿਵਾਰ ਸ਼ਾਮਲ ਸਨ. ਇਸ 'ਚ ਤਿੰਨ ਪੀੜ੍ਹੀਆਂ ਦੇ ਸੰਯੁਕਤ ਪਰਿਵਾਰ 'ਚ ਰਹਿ ਰਹੇ 86 ਫੀਸਦੀ ਅਤੇ 2 ਪੀੜ੍ਹੀ ਦੇ ਨਾਲ ਰਹਿਣ ਵਾਲੇ 14 ਫੀਸਦੀ ਪਰਿਵਾਰ ਸ਼ਾਮਲ ਕੀਤੇ ਗਏ। ਸਰਵੇ 'ਚ ਗੱਲਬਾਤ ਲਈ 40 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਹੀ ਜਵਾਬ ਲਈ ਚੁਣਿਆ ਗਿਆ ਸੀ।

DIsha

This news is Content Editor DIsha