ਪੀ.ਐੱਮ. ਕੇਅਰਜ਼ ਫੰਡ ਤੋਂ ਬਿਹਾਰ ਦੇ ਪਟਨਾ ਅਤੇ ਮੁਜ਼ੱਫਰਪੁਰ ''ਚ ਬਣੇਗਾ ਕੋਰੋਨਾ ਹਸਪਤਾਲ

08/24/2020 12:44:17 PM

ਪਟਨਾ- ਦੇਸ਼ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੀ.ਐੱਮ. ਕੇਅਰਜ਼ ਫੰਡ ਤੋਂ ਕੋਰੋਨਾ ਹਸਪਤਾਲ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਖ਼ਬਰ ਹੈ ਕਿ ਕੋਰੋਨਾ ਮਹਾਮਾਰੀ ਦਰਮਿਆਨ ਹਸਪਤਾਲਾਂ ਦੀ ਕਮੀ ਨਾਲ ਜੂਝ ਰਹੇ ਬਿਹਾਰ 'ਚ ਕੇਂਦਰ ਸਰਕਾਰ 2 ਕੋਰੋਨਾ ਹਸਪਤਾਲ ਬਣਾਉਣ ਜਾ ਰਹੀ ਹੈ। 500 ਬੈੱਡ ਵਾਲੇ ਇਹ ਹਸਪਤਾਲ ਪਟਨਾ ਅਤੇ ਮੁਜ਼ੱਫਰਪੁਰ 'ਚ ਬਣਾਏ ਜਾਣਗੇ। 

ਬਿਹਾਰ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਬਿਹਾਰ 'ਚ ਇਕ ਲੱਖ 22 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹੋ ਚੁਕੇ ਹਨ। ਬਿਹਾਰ 'ਚ ਸਿਹਤ ਸੇਵਾਵਾਂ ਦਾ ਹਾਲ ਪਹਿਲਾਂ ਨਾਲੋਂ ਕਾਫ਼ੀ ਖ਼ਰਾਬ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੀ.ਐੱਮ. ਕੇਅਰਜ਼ ਫੰਡ ਤੋਂ ਬਿਹਾਰ 'ਚ ਹੁਣ 2 ਕੋਰੋਨਾ ਹਸਪਤਾਲ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਬਿਹਾਰ 'ਚ ਬਣਨ ਜਾ ਰਹੇ ਦੋਹਾਂ ਹਸਪਤਾਲਾਂ ਨੂੰ ਬਣਾਉਣ ਦੀ ਜ਼ਿੰਮੇਵਾਰੀ ਡੀ.ਆਰ.ਡੀ.ਓ. ਨੂੰ ਦਿੱਤੀ ਗਈ ਹੈ। ਇਹ ਦੋਵੇਂ ਹਸਪਤਾਲ ਪਟਨਾ ਅਤੇ ਮੁਜ਼ੱਫਰਪੁਰ 'ਚ ਬਣਾਏ ਜਾਣਗੇ ਅਤੇ ਦੋਹਾਂ 'ਚ 500 ਬੈੱਡ ਦੀ ਵਿਵਸਥਾ ਹੋਵੇਗੀ।

ਦੱਸਣਯੋਗ ਹੈ ਕਿ ਬਿਹਾਰ 'ਚ ਪਿਛਲੇ 24 ਘੰਟਿਆਂ ਦੌਰਾਨ 9 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 610 ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ 'ਚ ਹੁਣ ਤੱਕ 1,22,156 ਲੋਕ ਕੋਰੋਨਾ ਨਾਲ ਪੀੜਤ ਹੋ ਚੁਕੇ ਹਨ।

DIsha

This news is Content Editor DIsha