ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ ਕਰੀਬ 70 ਹਜ਼ਾਰ ਨਵੇਂ ਮਾਮਲੇ, ਮ੍ਰਿਤਕਾਂ ਦਾ ਅੰਕੜਾ 55 ਹਜ਼ਾਰ ਤੋਂ ਪਾਰ

08/22/2020 11:18:21 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਅਤੇ ਇਕ ਦਿਨ 'ਚ ਕਰੀਬ 70 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਰਾਹਤ ਭਰੀ ਖ਼ਬਰ ਇਹ ਰਹੀ ਕਿ ਇਸ ਮਿਆਦ 'ਚ 63 ਹਜ਼ਾਰ ਤੋਂ ਵੱਧ ਮਰੀਜ਼ ਸਿਹਤਮੰਦ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ਨੀਵਾਰ ਦੀ ਸਵੇਰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫਕੈਸ਼ਨ ਦੇ 69,878 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 29,75,701 ਹੋ ਗਿਆ। ਇਸੇ ਦੌਰਾਨ 63,631 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 22,22,577 ਹੋ ਗਈ। ਸਰਗਰਮ ਮਾਮਲਿਆਂ 'ਚ 5302 ਦਾ ਵਾਧਾ ਹੋਇਆ ਹੈ ਅਤੇ ਇਸ ਦੀ ਗਿਣਤੀ 6,97,330 ਹੋ ਗਈ ਹੈ। 

ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 945 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 55,794 ਹੋ ਗਿਆ। ਦੇਸ਼ 'ਚ ਸਰਗਰਮ ਮਾਮਲੇ 23.43 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 74.69 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.87 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 2073 ਵੱਧ ਕੇ 1,64,879 ਹੋ ਗਈ ਅਤੇ 339 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 21,698 ਹੋ ਗਿਆ। ਇਸ ਦੌਰਾਨ 11,7493 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,70,873 ਹੋ ਗਈ। ਦੇਸ਼ 'ਚ ਸਭ ਤੋਂ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ 155 ਦਾ ਵਾਧਾ ਹੋਣ ਨਾਲ ਇਹ ਗਿਣਤੀ 11,426 ਹੋ ਗਈ ਹੈ। ਉੱਥੇ ਹੀ ਇਨਫੈਕਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ 4270 ਹੋ ਗਈ ਹੈ ਅਤੇ ਹੁਣ ਤੱਕ 1,42,908 ਮਰੀਜ਼ ਰੋਗ ਮੁਕਤ ਹੋਏ ਹਨ।

ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ 'ਚ 1185, ਪੰਜਾਬ 'ਚ 991, ਰਾਜਸਥਾਨ 'ਚ 933, ਜੰਮੂ-ਕਸ਼ਣੀਰ 'ਚ 593, ਹਰਿਆਣਾ 'ਚ 585, ਓਡੀਸ਼ਾ 'ਚ 390, ਝਾਰਖੰਡ 'ਚ 297, ਆਸਾਮ 'ਚ 227, ਕੇਰਲ 'ਚ 203, ਉਤਰਾਖੰਡ 'ਚ 192, ਚੰਡੀਗੜ੍ਹ 'ਚ 33, ਅੰਡਮਾਨ ਨਿਕੋਬਾਰ ਦੀਪ ਸਮੂਹ 'ਚ 32, ਹਿਮਾਚਲ ਪ੍ਰਦੇਸ਼ 'ਚ 25, ਮਣੀਪੁਰ 'ਚ 20, ਲੱਦਾਖ 'ਚ 19, ਨਾਗਾਲੈਂਡ 'ਚ 8, ਮੇਘਾਲਿਆਂ 'ਚ 6, ਅਰੁਣਾਚਲ ਪ੍ਰਦੇਸ਼ 'ਚ 5, ਸਿੱਕਮ 'ਚ 3 ਅਤੇ ਦਾਦਰ-ਨਾਗਰ ਹਵੇਲੀ ਅਤੇ ਦਮਨ ਦੀਵ 'ਚ 2 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News