ਦੂਜੇ ਦਿਨ ਵੀ ਕੋਰੋਨਾ ਦੇ 78 ਹਜ਼ਾਰ ਤੋਂ ਵੱਧ ਮਾਮਲੇ, ਪੀੜਤਾਂ ਦਾ ਅੰਕੜਾ 36 ਲੱਖ ਦੇ ਪਾਰ

08/31/2020 12:06:08 PM

ਨਵੀਂ ਦਿੱਲੀ- ਦੇਸ਼ 'ਚ ਲਗਾਤਾਰ ਦੂਜੇ ਦਿਨ ਵੀ ਕੋਰੋਨਾ ਇਨਫੈਕਸ਼ਨ ਦੇ 78 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 36.21 ਲੱਖ ਦੇ ਪਾਰ ਪਹੁੰਚ ਗਈ, ਹਾਲਾਂਕਿ ਰਾਹਤ ਭਰੀ ਖ਼ਬਰ ਹੈ ਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਜਿਸ ਨਾਲ ਸਰਗਰਮ ਮਾਮਲੇ ਸਿਰਫ਼ 21.59 ਫੀਸਦੀ ਰਹਿ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 78,512 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 36,21,245 ਹੋ ਗਿਆ। ਇਸੇ ਮਿਆਦ 'ਚ 60,867 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 27,74,801 ਹੋ ਗਈ ਹੈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 16,673 ਵੱਧ ਕੇ 7,81,975 ਹੋ ਗਏ ਹਨ। ਦੇਸ਼ ਦੇ 971 ਹੋਰ ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 64,469 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲੇ 21.59 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 76.63 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.78 ਫੀਸਦੀ ਹੈ।

ਕੋਰੋਨਾ ਨਾਲ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 8422 ਵੱਧ ਕੇ 1,93,889 ਹੋ ਗਈ ਅਤੇ 296 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 24,339 ਹੋ ਗਿਆ। ਇਸ ਦੌਰਾਨ 7609 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 5,62,401 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ 'ਚ 1374, ਰਾਜਸਥਾਨ 'ਚ 1043, ਜੰਮੂ-ਕਸ਼ਮੀਰ 'ਚ 694, ਹਰਿਆਣਾ 'ਚ 682, ਝਾਰਖੰਡ 'ਚ 410, ਆਸਾਮ 'ਚ 296, ਛੱਤੀਸਗੜ੍ਹ 'ਚ 269, ਉਤਰਾਖੰਡ 'ਚ 257, ਪੁਡੂਚੇਰੀ 'ਚ 221, ਗੋਆ 'ਚ 183, ਤ੍ਰਿਪੁਰਾ 'ਚ 103, ਚੰਡੀਗੜ੍ਹ 'ਚ 52, ਅੰਡਮਾਨ ਨਿਕੋਬਾਰ ਦੀਪ ਸਮੂਹ 'ਚ 45, ਹਿਮਾਚਲ ਪ੍ਰਦੇਸ਼ 'ਚ 35, ਲੱਦਾਖ 'ਚ 34, ਮਣੀਪੁਰ 'ਚ 28, ਮੇਘਾਲਿਆ 'ਚ 10, ਨਾਗਾਲੈਂਡ 'ਚ 9, ਅਰੁਣਾਚਲ ਪ੍ਰਦੇਸ਼ 'ਚ 7, ਸਿੱਕਮ 'ਚ 3, ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ 'ਚ 2 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News