ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 25 ਲੱਖ ਦੇ ਪਾਰ, ਹੁਣ ਤੱਕ 49,036 ਮਰੀਜ਼ਾਂ ਦੀ ਗਈ ਜਾਨ

08/15/2020 10:57:51 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 25 ਲੱਖ ਦੇ ਅੰਕੜੇ ਪਾਰ ਕਰ ਗਈ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 65 ਤੋਂ ਵੱਧ ਲੋਕ ਇਨਫੈਕਟਡ ਵੀ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 57,381 ਲੋਕ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਕੁੱਲ ਗਿਣਤੀ 18,08937 ਹੋ ਗਈ ਹੈ। ਇਸੇ ਮਿਆਦ 'ਚ 65,002 ਲੋਕ ਰੋਗਮੁਕਤ ਹੋਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ 25,26,193 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 996 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 49,036 ਹੋ ਗਈ।

ਦੇਸ਼ 'ਚ ਸਰਗਰਮ ਮਾਮਲੇ 6625 ਵੱਧ ਕੇ 6,68,220 ਹੋ ਗਏ ਹਨ। ਦੇਸ਼ 'ਚ ਹੁਣ ਸਰਗਰਮ ਮਾਮਲੇ 26.45 ਫੀਸਦੀ, ਰੋਗ ਮੁਕਤ ਹੋਣ ਵਾਲਿਆਂ ਦੀ ਦਰ 71.61 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.94 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1760 ਵੱਧ ਕੇ 1,51,865 ਹੋ ਗਏ ਅਤੇ 364 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 19,427 ਹੋ ਗਿਆ। ਇਸ ਦੌਰਾਨ 10484 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,01,442 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। ਆਂਧਰਾ ਪ੍ਰਦੇਸ਼ 'ਚ ਮਰੀਜ਼ਾਂ ਦੀ ਗਿਣਤੀ 873 ਘੱਟਣ ਨਾਲ ਸਰਗਰਮ ਮਾਮਲੇ 89,907 ਹੋ ਗਏ ਹਨ। ਸੂਬੇ 'ਚ ਹੁਣ ਤੱਕ 2475 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 9719 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੁੱਲ 1,80,703 ਲੋਕ ਰੋਗ ਮੁਕਤ ਹੋਏ ਹਨ।


DIsha

Content Editor

Related News