ਕੋਵਿਡ-19 : ਦੇਸ਼ 'ਚ ਹੁਣ ਤੱਕ 1,886 ਲੋਕਾਂ ਦੀ ਮੌਤ, ਪੀੜਤਾਂ ਦੀ ਗਿਣਤੀ 56,342 ਹੋਈ

05/08/2020 10:31:26 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧ ਕੇ 1,886 ਹੋ ਗਈ ਅਤੇ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ ਵਧ ਕੇ 56,342 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ 'ਚ 103 ਲੋਕਾਂ ਦੀ ਮੌਤ ਹੋਈ ਹੈ ਅਤੇ ਇਨਫੈਕਸ਼ਨ ਦੇ 3,390 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਦੱਸਿਆ ਕਿ ਦੇਸ਼ 'ਚ 37,916 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ, ਜਦੋਂ ਕਿ 16,539 ਲੋਕ ਸਿਹਤਮੰਦ ਹੋ ਚੁਕੇ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਿਆ ਹੈ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਹੁਣ ਤੱਕ ਕਰੀਬ 29.35 ਫੀਸਦੀ ਮਰੀਜ਼ ਸਵਸਥ ਹੋ ਚੁਕੇ ਹਨ।'' ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 111 ਵਿਦੇਸ਼ੀ ਨਾਗਰਿਕ ਹਨ। ਵੀਰਵਾਰ ਸਵੇਰ ਤੋਂ ਹੁਣ ਤੱਕ ਹੋਈ 103 ਮੌਤਾਂ 'ਚੋਂ ਮਹਾਰਾਸ਼ਟਰ 'ਚ 43, ਗੁਜਰਾਤ 'ਚ 29, ਮੱਧ ਪ੍ਰਦੇਸ਼ 'ਚ 8, ਪੱਛਮੀ ਬੰਗਾਲ 'ਚ 7 ਅਤੇ ਰਾਜਸਥਾਨ 'ਚ 5 ਲੋਕਾਂ ਦੀ ਮੌਤ ਹੋਈ। ਉੱਥੇ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ 'ਚ 2-2, ਬਿਹਾਰ, ਕਰਨਾਟਕ, ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ।

DIsha

This news is Content Editor DIsha