ਦੇਸ਼ ''ਚ ਲਗਾਤਾਰ ਤੀਜੇ ਦਿਨ ਸਾਢੇ 11 ਲੱਖ ਤੋਂ ਵੱਧ ਕੋਰੋਨਾ ਨੂਮਨਿਆਂ ਦੀ ਕੀਤੀ ਗਈ ਜਾਂਚ

09/11/2020 10:12:43 AM

ਨਵੀਂ ਦਿੱਲੀ- ਦੇਸ਼ 'ਚ ਮਹਾਮਾਰੀ ਕੋਵਿਡ-19 ਦੇ ਦਿਨੋਂ-ਦਿਨ ਰਿਕਾਰਡ ਨਵੇਂ ਮਾਮਲਿਆਂ ਦੇ ਨਾਲ ਹੀ ਇਸ ਦੀ ਰੋਕਥਾਮ ਲਈ ਵੱਧ ਜਾਂਚ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 3 ਦਿਨਾਂ ਤੋਂ ਰੋਜ਼ ਸਾਢੇ 11 ਲੱਖ ਤੋਂ ਵੱਧ ਕੋਰੋਨਾ ਵਾਇਰਸ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ 11 ਸਤੰਬਰ ਨੂੰ ਜਾਰੀ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ 10 ਸਤੰਬਰ ਨੂੰ 11 ਲੱਖ 63 ਹਜ਼ਾਰ 542 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ।

ਇਸ ਨੂੰ ਮਿਲਾ ਕੇ ਕੁੱਲ ਜਾਂਚ ਦਾ ਅੰਕੜਾ 5 ਕਰੋੜ 40 ਲੱਖ 97 ਹਜ਼ਾਰ 975 'ਤੇ ਪਹੁੰਚ ਗਿਆ ਹੈ। 8 ਸਤੰਬਰ ਨੂੰ ਜਾਂਚ ਦਾ ਅੰਕੜਾ 11 ਲੱਖ 54 ਹਜ਼ਾਰ 549 ਸੀ। ਇਸ ਤੋਂ ਪਹਿਲਾਂ ਕੋਰੋਨਾ ਦੇ ਵੱਧਦੇ ਕਹਿਰ ਨੂੰ ਰੋਕਣ ਲਈ 2 ਅਤੇ 3 ਸਤੰਬਰ ਨੂੰ ਲਗਾਤਾਰ 2 ਦਿਨ 11-11 ਲੱਖ ਤੋਂ ਵੱਧ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਕੌਂਸਲ ਅਨੁਸਾਰ 3 ਸਤੰਬਰ ਨੂੰ 11 ਲੱਖ 69 ਹਜ਼ਾਰ 765 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। 2 ਸਤੰਬਰ ਨੂੰ ਪਹਿਲੀ ਵਾਰ ਦੇਸ਼ 'ਚ ਜਾਂਚ ਦਾ ਅੰਕੜਾ 11 ਲੱਖ ਤੋਂ ਵੱਧ ਰਿਹਾ ਅਤੇ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ, ਜੋ ਵਿਸ਼ਵ 'ਚ ਇਕ ਦਿਨ 'ਚ ਇਨਫੈਕਸ਼ਨ ਦੀ ਸਭ ਤੋਂ ਵੱਧ ਜਾਂਚ ਦਾ ਰਿਕਾਰਡ ਵੀ ਹੈ।


DIsha

Content Editor

Related News