ਰਾਹਤ ਭਰੀ ਖ਼ਬਰ : ਕੋਰੋਨਾ ਇਨਫੈਕਸ਼ਨ ਤੋਂ ਇਕ ਦਿਨ ''ਚ ਸਿਹਤਮੰਦ ਹੋਏ ਰਿਕਾਰਡ 36 ਹਜ਼ਾਰ ਲੋਕ

07/26/2020 11:52:36 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਹੋ ਰਹੇ ਤੇਜ਼ ਵਾਧੇ ਦਰਮਿਆਨ ਪਿਛਲੇ 24 ਘੰਟਿਆਂ 'ਚ ਰਾਹਤ ਭਰੀ ਗੱਲ ਇਹ ਰਹੀ ਕਿ ਇਸ ਦੌਰਾਨ ਸਭ ਤੋਂ ਵੱਧ 36 ਹਜ਼ਾਰ ਤੋਂ ਵੱਧ ਮਰੀਜ਼ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 8.85 ਲੱਖ ਦੇ ਪਾਰ ਪਹੁੰਚ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ 36,145 ਲੋਕ ਸਿਹਤਮੰਦ ਹੋਏ ਹਨ, ਜਿਸ ਰੋਗ ਮੁਕਤ ਹੋਏ ਲੋਕਾਂ ਦੀ ਗਿਣਤੀ 'ਚ 8,85,577 ਹੋ ਗਈ ਹੈ। ਇਸ ਦੌਰਾਨ 48,661 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 13,85,522 ਹੋ ਗਿਆ ਅਤੇ ਇਸ ਮਿਦਆ 'ਚ 705 ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 32,063 ਹੋ ਗਈ।

ਦੇਸ਼ 'ਚ ਹੁਣ ਕੋਰੋਨਾ ਇਨਫੈਕਸ਼ਨ ਦੇ 4,67,882 ਸਰਗਰਮ ਮਾਮਲੇ ਹਨ। ਵੱਖ-ਵੱਖ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਸਥਿਤੀ 'ਤੇ ਨਜ਼ਰ ਪਾਏ ਤਾਂ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਇਨਫੈਕਸ਼ਨ ਦੇ 9,251 ਨਵੇਂ ਮਾਮਲੇ ਸਾਹਮਣੇ ਆਏ ਅਤੇ 257 ਲੋਕਾਂ ਦੀ ਮੌਤ ਹੋਈ। ਇੱਥੇ ਹੁਣ ਕੋਰੋਨਾ ਪੀੜਤਾਂ ਦਾ ਅੰਕੜਾ 3,66,668 ਅਤੇ ਮ੍ਰਿਤਕਾਂ ਦੀ ਗਿਣਤੀ 13,389 ਹੈ, ਉੱਥੇ ਹੀ 2,07194 ਲੋਕ ਰੋਗ ਮੁਕਤ ਹੋਏ ਹਨ। ਇਨਫੈਕਸ਼ਨ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਸਥਿਤ ਤਾਮਿਲਨਾਡੂ 'ਚ ਇਸ ਦੌਰਾਨ 6,988 ਨਵੇਂ ਮਾਮਲੇ ਸਾਹਮਣੇ ਆਏ ਅਤੇ 89 ਲੋਕਾਂ ਦੀ ਮੌਤ ਹੋਈ, ਜਿਸ ਨਾਲ ਪੀੜਤਾਂ ਦੀ ਗਿਣਤੀ 2,06737 ਅਤੇ ਮ੍ਰਿਤਕਾਂ ਦਾ ਅੰਕੜਾ 3,409 ਹੋ ਗਿਆ। ਸੂਬੇ 'ਚ 1,51,055 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਹੁਣ ਕੁਝ ਕੰਟਰੋਲ 'ਚ ਹੈ ਅਤੇ ਇੱਥੇ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦੀ ਰਫ਼ਤਾਰ ਥੋੜ੍ਹੀ ਘੱਟ ਹੋਈ ਹੈ। ਰਾਜਧਾਨੀ 'ਚ ਹੁਣ ਤੱਕ 1,29,531 ਲੋਕ ਕੋਰੋਨਾ ਦੀ ਲਪੇਟ 'ਚ ਆਏ ਹਨ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3,806 ਹੋ ਗਈ ਹੈ। ਇੱਥੇ ਹੁਣ ਤੱਕ 1,13,068 ਮਰੀਜ਼ ਰੋਗ ਮੁਕਤ ਹੋਏ ਹਨ।


DIsha

Content Editor

Related News