ਦੇਸ਼ ''ਚ ਅਗਸਤ ਮਹੀਨੇ 12 ਲੱਖ ਕੋਰੋਨਾ ਮਾਮਲੇ, ਦੁਨੀਆ ''ਚ ਸਭ ਤੋਂ ਵੱਧ

08/21/2020 1:21:17 PM

ਨਵੀਂ ਦਿੱਲੀ- ਭਾਰਤ ਨੇ ਕੋਰੋਨਾ ਦੇ ਮਾਮਲੇ 'ਚ ਦੁਨੀਆ ਨੂੰ ਇਸ ਮਹੀਨੇ ਪਛਾੜ ਦਿੱਤਾ ਹੈ। ਅਗਸਤ ਮਹੀਨੇ 'ਚ ਹੁਣ ਤੱਕ ਭਾਰਤ 'ਚ ਕੁੱਲ 12 ਲੱਖ ਕੋਵਿਡ ਮਾਮਲੇ ਸਾਹਮਣੇ ਆਏ ਹਨ। ਪੂਰੀ ਦੁਨੀਆ 'ਚ ਇਸ ਦੌਰਾਨ ਸਭ ਤੋਂ ਜ਼ਿਆਦਾ ਮਾਮਲੇ ਸਿਰਫ਼ ਭਾਰਤ 'ਚ ਹੀ ਆਏ ਹਨ। ਇਹ ਅੰਕੜੇ ਉਦੋਂ ਸਾਹਮਣੇ ਆਏ, ਜਦੋਂ ਦੇਸ਼ 'ਚ ਵੀਰਵਾਰ ਨੂੰ ਇਕ ਦਿਨ 'ਚ 69 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆਏ ਸਨ ਅਤੇ 986 ਮੌਤਾਂ ਹੋਈਆਂ ਸਨ। ਇਕ ਖ਼ਬਰ ਅਨੁਸਾਰ, ਅਗਸਤ ਮਹੀਨੇ 'ਚ ਹੁਣ ਤੱਕ 12.1 ਲੱਖ ਕੋਰੋਨਾ ਮਾਮਲੇ ਸਾਹਮਣੇ ਆ ਚੁਕੇ ਹਨ। ਇਕ ਮਹੀਨੇ ਦੇ ਸ਼ੁਰੂਆਤੀ 19 ਦਿਨ 'ਚ ਇੰਨੇ ਜ਼ਿਆਦਾ ਮਾਮਲੇ ਕਿਸੇ ਦੇਸ਼ 'ਚ ਨਹੀਂ ਆਏ। ਜੁਲਾਈ ਮਹੀਨੇ 'ਚ 11.1 ਲੱਖ ਮਾਮਲੇ ਸਾਹਮਣੇ ਆਏ ਸਨ। 

ਅਗਸਤ ਮਹੀਨੇ 'ਚ 19 ਤਰੀਖ਼ ਤੱਕ ਅਮਰੀਕਾ 'ਚ 9.9 ਲੱਖ ਮਾਮਲੇ ਅਤੇ ਬ੍ਰਾਜ਼ੀਲ 'ਚ 7.9 ਲੱਖ ਕੋਵਿਡ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਮਾਮਲਿਆਂ ਦੀ ਗਿਣਤੀ 'ਚ ਦੋਹਾਂ ਦੇਸ਼ਾਂ ਨੂੰ ਭਾਰਤ ਨੇ ਪਿੱਛੇ ਛੱਡ ਦਿੱਤਾ ਹੈ। ਵੀਰਵਾਰ ਨੂੰ ਭਾਰਤ 'ਚ ਕੋਰਨਾ ਦੇ 69,317 ਮਾਮਲੇ ਸਾਹਮਣੇ ਆਏ ਸਨ। ਇਸ ਕਾਰਨ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 29 ਲੱਖ ਤੋਂ ਵੱਧ ਹੋ ਗਏ ਹਨ। ਇਸ ਦਿਨ ਕੁੱਲ 986 ਲੋਕਾਂ ਦੀ ਮੌਤ ਹੋਈ ਸੀ। ਬੁੱਧਵਾਰ ਨੂੰ 70,101 ਮਾਮਲੇ ਸਾਹਮਣੇ ਆਏ ਸਨ। 

DIsha

This news is Content Editor DIsha