ਕੋਰੋਨਾ ਵੈਕਸੀਨ ਦਾ ਦਿੱਸਿਆ ਸਾਈਡ ਇਫੈਕਟ, ਦੂਜੀ ਡੋਜ਼ ਲੈਣ ਦੇ ਕੁਝ ਹੀ ਦੇਰ ਬਾਅਦ ਵਿਅਕਤੀ ਦੀ ਮੌਤ

03/05/2021 1:11:49 PM

ਠਾਣੇ- ਦੇਸ਼ 'ਚ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਦਾ ਦੂਜਾ ਪੜਾਅ ਜਾਰੀ ਹੈ। ਇਸ ਵਿਚ ਮਹਾਰਾਸ਼ਟਰ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਅਨੁਸਾਰ ਮਹਾਰਾਸ਼ਟਰ ਦੇ ਭਿਵੰਡੀ 'ਚ ਮੰਗਲਵਾਰ ਨੂੰ ਇਕ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਹੀ ਮੌਤ ਹੋ ਗਈ। ਫਿਲਹਾਲ ਹਾਲੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਵਿਅਕਤੀ ਦੀ ਮੌਤ ਡੋਜ਼ ਕਾਰਨ ਹੋਈ ਹੈ ਜਾਂ ਫਿਰ ਹੋਰ ਕਿਸੇ ਕਾਰਨ। ਡਾਕਟਰਾਂ ਦੀ ਇਕ ਟੀਮ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ। 

ਇਹ ਵੀ ਪੜ੍ਹੋ : ਦਿੱਲੀ HC ਦੀ ਸਖ਼ਤ ਟਿੱਪਣੀ, ਆਪਣੇ ਲੋਕਾਂ ਨੂੰ ਵੈਕਸੀਨ ਲਗਾ ਨਹੀਂ ਰਹੇ ਅਤੇ ਦੂਸਰਿਆਂ ਨੂੰ ਦੇ ਰਹੇ ਹਨ

ਡਰਾਈਵਰ ਦੇ ਤੌਰ 'ਤੇ ਕੰਮ ਕਰਨ ਵਾਲੇ 45 ਸਾਲਾ ਸੁਖਦੇਵ ਕਿਰਦਿਤ ਨੂੰ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਗਈ ਸੀ। ਵੈਕਸੀਨ ਲਗਾਉਣ ਤੋ ਬਾਅਦ ਨਿਗਰਾਨੀ ਰੂਮ 'ਚ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਿਰਦਿਤ ਨੂੰ ਕੋਲ ਦੇ ਆਈ.ਜੀ.ਐੱਮ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 30 ਮਿੰਟ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਭਿਵੰਡੀ ਨਿਜਾਮਪੁਰਾ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਕੇ. ਖਰਾਤ ਨੇ ਦੱਸਿਆ ਕਿ ਕਿਰਦਿਤ ਦੇ ਮਰਨ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਉਨ੍ਹਾਂ ਦੱਸਿਆ ਕਿ ਉਨਾਂ ਦੀ ਮੈਡੀਕਲ ਸਥਿਤੀ ਦਾ ਪਤਾ ਲਾਇਆ ਜਾ ਰਿਹਾ ਹੈ। ਕਿਰਦਿਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਟੀਕਾ ਲਗਵਾਉਣ ਲਈ ਜਦੋਂ ਉਹ ਘਰੋਂ ਨਿਕਲੇ ਤਾਂ ਪੂਰੀ ਤਰ੍ਹਾਂ ਸਿਹਤਮੰਦ ਸਨ।

ਇਹ ਵੀ ਪੜ੍ਹੋ : ਫਿਰ ਪੈਰ ਪਸਾਰ ਰਿਹੈ ਕੋਰੋਨਾ, 7 ਸਕੂਲੀ ਬੱਚਿਆਂ ਸਮੇਤ 7 ਬੈਂਕ ਕਾਮੇ ਆਏ ਪਾਜ਼ੇਟਿਵ

DIsha

This news is Content Editor DIsha