ਰਾਹੁਲ ਦਾ ਤਿੱਖਾ ਸ਼ਬਦੀ ਵਾਰ- ਆਫ਼ਤ ਦੇ ਸਮੇਂ ਸ਼ੁਤੁਰਮੁਰਗ ਬਣ ਗਈ ਮੋਦੀ ਸਰਕਾਰ

09/07/2020 11:33:41 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਨੂੰ ਆਫ਼ਤ 'ਚ ਪਹੁੰਚਾ ਦਿੰਦੀ ਹੈ ਪਰ ਸਮੱਸਿਆ ਦੇ ਹੱਲ ਦੀ ਉਸ ਕੋਲ ਕੋਈ ਯੋਜਨਾ ਨਹੀਂ ਹੁੰਦੀ ਹੈ। ਰਾਹੁਲ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਇਹ ਸਰਕਾਰ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਗਲਤ ਦੌੜ 'ਚ ਸ਼ਾਮਲ ਹੋ ਜਾਂਦੀ ਹੈ ਅਤੇ ਗਲਤ ਤਰੀਕੇ ਨਾਲ ਆਪਣੀਆਂ ਉਪਲੱਬਧੀਆਂ ਗਿਣਾਉਣ ਲੱਗਦੀ ਹੈ। ਕੋਰੋਨਾ ਮਹਾਮਾਰੀ ਅਤੇ ਵਸਤੂ ਅਤੇ ਸੇਵਾ ਟੈਕਸ- ਜੀ.ਐੱਸ.ਟੀ. 'ਚ ਵੀ ਉਹ ਇਹੀ ਕਰ ਰਹੀ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਮੋਦੀ ਸਰਕਾਰ ਦੇਸ਼ ਨੂੰ ਆਫ਼ਤ 'ਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਏ ਸ਼ੁਤੁਰਮੁਰਗ ਬਣ ਜਾਂਦੀ ਹੈ। ਹਰ ਗਲਤ ਦੌੜ 'ਚ ਦੇਸ਼ ਅੱਗੇ ਹੈ- ਕੋਰੋਨਾ ਇਨਫੈਕਸ਼ਨ ਦੇ ਅੰਕੜੇ ਹੋਣ ਜਾਂ ਜੀ.ਡੀ.ਪੀ. 'ਚ ਗਿਰਾਵਟ।'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਬਰ ਵੀ ਪੋਸਟ ਕੀਤੀ, ਜਿਸ 'ਚ ਲਿਖਿਆ ਹੈ,''ਕੋਰੋਨਾ ਦੇ ਵਿਗੜਦੇ ਹਾਲਾਤ, ਕਫ਼ਨ ਲਈ ਲੱਗ ਰਹੀ ਹੈ ਲਾਈਨ, ਵੇਚਣ ਵਾਲੇ ਬੋਲੇ, ਜੀਵਨ 'ਚ ਅਜਿਹਾ ਪਹਿਲੀ ਵਾਰ ਦੇਖਿਆ।''

DIsha

This news is Content Editor DIsha