Live: ਭ੍ਰਿਸ਼ਟਾਚਾਰ ਆਪਣੇ ਆਪ ਨਹੀਂ, ਡੰਡਾ ਲੈ ਕੇ ਕੱਢਣਾ ਪਏਗਾ: ਮੋਦੀ

12/03/2016 4:20:21 PM

ਉੱਤਰ ਪ੍ਰਦੇਸ਼— ਪੀ.ਐੱਮ. ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ''ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਵਿਕਾਸ ਸਾਡੀ ਪਹਿਲੀ ਪਹਿਲ ਹੈ। ਜਨਤਾ ਹੀ ਮੇਰਾ ਨੇਤਾ, ਜਨਤਾ ਮੇਰੀ ਹਾਈਕਮਾਨ ਅਤੇ ਜਨਤਾ ਹੀ ਮੇਰੇ ਲਈ ਸਭ ਕੁਝ ਹੈ। ਪੀ.ਐਮ. ਨੇ ਕਿਹਾ ਕਿ ਦੇਸ਼ ''ਚੋਂ ਗਰੀਬੀ ਹਟਾਉਣ ਲਈ ਯੂ.ਪੀ, ਬਿਹਾਰ, ਅਤੇ ਮਹਾਰਾਸ਼ਟਰ ਤਰ੍ਹਾਂ ਦੇ ਸੂਬਿਆਂ ਦਾ ਵਿਕਾਸ ਜ਼ਰੂਰੀ ਹੈ। ਜੇਕਰ ਦੇਸ਼ ''ਚੋਂ ਗਰੀਬੀ ਖਤਮ ਹੋਵੇਗੀ ਤਾਂ ਲੋਕਾਂ ਨੂੰ ਪੜ੍ਹਾਈ, ਦਵਾਈ ਅਤੇ ਬਾਕੀ ਦੀਆਂ ਸੁਵਿਧਾਵਾਂ ਮਿਲਣਗੀਆ, ਜਿਸ ਨਾਲ ਜਨਤਾ ਖੁਸ਼ਹਾਲ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਸਭ ਤੋਂ ਵੱਡੀ ਮੁਸੀਬਤਾਂ ਜੜ੍ਹ ਭ੍ਰਿਸ਼ਟਾਚਾਰ ਹੈ। ਜੋ ਆਪਣੇ ਆਪਣੀ ਨਿਕਲਣ ਵਾਲਾ ਨਹੀਂ ਹੈ। ਭ੍ਰਿਸ਼ਟਾਚਾਰ ਨੂੰ ਦੇਸ਼ ''ਚੋਂ ਬਾਹਰ ਡੰਡਾ ਲੈ ਕੇ ਕੱਢਣਾ ਪਏਗਾ। ਮੈਂ ਯੂ.ਪੀ. ਤੋਂ ਸਾਂਸਦ ਬਨਣ ਲਈ ਨਹੀਂ ਲÎੜਿਆ ਸਗੋਂ ਗਰੀਬੀ ਹਟਾਉਣ ਲਈ ਇਥੇ ਚੋਣ ਲੜੀ। ਮੁਰਾਦਾਬਾਦ ਦੇ ਪਿੱਤਲ ਉਦਯੋਗ ਨੂੰ ਦੇਸ਼ ਭਰ ''ਚ ਜਾਣਿਆ ਜਾਂਦਾ ਹੈ। ਮੋਦੀ ਨੇ ਕਿਹਾ ਕਿ ਸੱਤਾ ''ਚ ਆਉਣ ''ਤੇ ਮੈਂ ਨਿੱਜੀ ਤੌਰ ''ਤੇ ਅਧਿਕਾਰੀਆਂ ਤੋਂ ਪੁੱਛਿਆ ਕਿ ਆਖਿਰ ਕਿਉਂ ਆਜ਼ਾਦੀ ਤੋਂ 70 ਸਾਲ ਬਾਅਦ ਵੀ ਕਈ ਪਿੰਡ ਬਿਜਲੀ ਤੋਂ ਵਾਂਝੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਪਿੰਡਾਂ ''ਚ ਹਜ਼ਾਰ ਦਿਨਾਂ ''ਚ ਬਿਜਲੀ ਪਹੁੰਚੇਗੀ ਅਤੇ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ।
ਜਨਧਨ ਖਾਤਿਆਂ ''ਤੇ ਮੋਦੀ ਦਾ ਵੱਡਾ ਬਿਆਨ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਕੁਝ ਲੋਕ ਆਪਣੇ ਕਾਲੇ ਧਨ ਨੂੰ ਸਫੇਦ ਕਰਨ ਲਈ ਗਰੀਬਾਂ ਦੇ ਪੈਰ ਫੜ ਰਹੇ ਹਨ ਅਤੇ ਉਨ੍ਹਾਂ ਦੇ ਜਨਧਨ ਖਾਤਿਆਂ ''ਚ ਪੈਸੇ ਜਮ੍ਹਾ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਾ ਧਨ ਰੱਖਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ, ਜਿਹੜੇ ਇਨ੍ਹਾਂ ਖਾਤਿਆਂ ''ਚ ਪੈਸੇ ਪਾਏ ਜਾਣਗੇ ਉਹ ਗਰੀਬਾਂ ਦੇ ਹੋਣਗੇ। ਉਨ੍ਹਾਂ ਨੇ ਕਿਹਾ ਕਾਲੇ ਧਨ ਵਾਲੇ ਆਪਣੀਆਂ ਕੋਸ਼ਿਸ਼ਾਂ ''ਚ ਕਾਮਯਾਬ ਨਹੀਂ ਹੋਣਗੇ। 
ਰੈਲੀ ''ਚ ਮੋਦੀ ਦੇ ਬੋਲ-
-ਆਜ਼ਾਦੀ ਤੋਂ 70 ਸਾਲਾਂ ਬਾਅਦ ਵੀ ਅੱਜ ਦੇਸ਼ ''ਚ ਬਿਜਲੀ ਦੀ ਵਿਵਸਥਾ ਨਹੀਂ ਹੋ ਸਕੀ।
-ਮੁਰਾਦਾਬਾਦ ਦੇ ਘਰਾਂ ''ਚ ਪਿੱਤਲ ਦੀ ਚਮਕ ਦਿੱਸਦੀ ਹੈ। 
-ਭਾਰਤ ਦੀ ਪਾਈ-ਪਾਈ ''ਤੇ ਦੇਸ਼ਵਾਸੀਆਂ ਦਾ ਅਧਿਕਾਰ।
-ਭ੍ਰਿਸ਼ਟਾਚਾਰ ਨੂੰ ਡੰਡਾ ਲੈ ਕੇ ਕੱਢਣਾ ਪਏਗਾ। 
-ਸਾਰੀਆਂ ਮੁਸੀਬਤਾਂ ਦੀ ਜੜ੍ਹ ਭ੍ਰਿਸ਼ਟਾਚਾਰ ਹੈ। 
-ਮੇਰੇ ਹੀ ਦੇਸ਼ ''ਚ ਕੁਝ ਲੋਕ ਮੈਨੂੰ ਦੋਸ਼ੀ ਕਹਿ ਰਹੇ ਹਨ। 
-ਮੇਰਾ ਕੋਈ ਕੁਝ ਨਹੀਂ ਕਰ ਸਕੇਗਾ-ਮੋਦੀ
-ਇਸ ਫਕੀਰੀ ''ਚ ਗਰੀਬਾਂ ਲਈ ਲੜਨ ਦੀ ਤਾਕਤ ਹੈ। 
-ਅਸੀਂ ਤਾਂ ਫਕੀਰ ਆਦਮੀ ਹਾਂ, ਫਿਰ ਝੋਲਾ ਲੈ ਕੇ ਚੱਲ ਪਵਾਂਗੇ। 
-ਬੈਂਕ ਦੀ ਕਤਾਰ ''ਚ ਖੜ੍ਹੇ ਹਨ ਇਮਾਨਦਾਰ ਲੋਕ।
-ਬੇਈਮਾਨ ਲੋਕਾਂ ਨੇ ਗਰੀਬਾਂ ਦੇ ਘਰਾਂ ''ਚ ਕਤਾਰਾਂ ਲਗਾਈਆਂ ਹੋਈਆਂ ਹਨ ।